ਪੰਨਾ:Saakar.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਨਿਰਾਕਾਰ: ਅਗਿਆਤ ਆਵਾਸੀ ਦਾ ਸਮਾਰਕ
ਐਸਟੋਰੀਆ, ਔਰੋਰੋਨ ਵਿਚ ਗ਼ਦਰ ਸਮਾਰਕ ਤਾਂ ਕੋਈ ਬਣਿਆ ਨਹੀਂ। ਪਰ ਮੈਂ ਅਪਣੇ ਭਾਸ਼ਣ ਵਿਚ ਉਹਦੀ ਥਾਂ ਖ਼ਾਲੀ ਸਲਾਈਡ ਦਿਖਾ ਦੇਵਾਂਗੀ -ਜੋਹੱਨਾ ਔਗਡੈੱਨ, ਇਤਿਹਾਸਕਾਰ। ਈਮੇਲ 6 ਨਵੰਬਰ 2012.

ਇਹ ਸ਼ਵੇਤ ਖੰਡ ਜੋ ਜੜਿਆ ਸ਼ਿਆਮਲ ਚੌਖਟ
ਇਹ ਸਮਾਰਕ ਹੋਰ ਕਿਤੇ ਨਾਕੇਵਲ ਮਨਤਲ ਉੱਤੇ

ਇਹ ਤਲ ਇਤਨਾ ਕੋਮਲ ਸਹਿਣ ਨਾ ਜੋਗਾ ਕਿਸੇ ਵੀ ਰੰਗ ਨੂੰ

ਇਸਦਾ ਕੋਈ ਨਾ ਖਿਤਿਜ
ਇਸ ਥਾਵੇਂ ਧਰਤੀ ਤੇ ਆਕਾਸ਼ ਕਦੇ ਵੀ ਮਿਲ਼ਦੇ ਨਾਹੀਂ

ਅਹਿਲ ਛਬੀ ਇਹ ਹਰਦਮ ਹਿੱਲਦੀ ਰਹਿੰਦੀ

ਇਹ ਰਾਹਦਾਰੀ ਅਗਿਆਤ ਦੇਸ ਦੀ
ਉੱਪਰ ਕਿਹਦੀ ਫ਼ੋਟੋ ਲੱਗੀ
ਹੋਣੀ ਪਾਈ ਗਵਾਹੀ ਕਦੇ ਨਾ ਮੁੜ ਪਰਤਣ ਦੀ

ਇਹ ਘੜੀ ਜੋ ਨਿਤ ਦੱਸਦੀ ਹੈ ਘਰ ਛੱਡਣ ਦਾ ਵੇਲਾ
ਜਦ ਅੱਖਾਂ ਭਰ ਕੇ ਪਾਂਧੀ ਟੁਰਿਆ ਦੂਰ ਉਦਾਸੀ

ਇਹ ਸੁਪਨਾ ਜੋ ਕੈਦੀ ਲੈਂਦੇ

ਇਹ ਦਰਪਣ ਹੈ ਆਸਾ ਦੀ ਲੋਅ ਨਾ' ਲੂਹਿਆ

ਦਿਨ ਦੇ ਵੇਲੇ ਚੰਨ ਲਟਕੇ ਹੈ ਰੁੱਖ ਦੇ ਉੱਤੇ ਜਿਸਦਾ ਨਾ ਪਰਛਾਵਾਂ

ਸ੍ਵਰ ਅਵਰੋਹੀ ਆਲਾਪ ਹੈ ਛਿੜਿਆ
ਕੋਈ ਲਿਖਤ ਵਿਅੰਜਨੋਂ ਵਾਂਝੀ

ਜੀਵਨ ਪੁਸਤਕ ਅੰਤਿਮ ਪੰਨਾ ਖ਼ਾਲੀ ਰੱਖਿਆ

ਚਲਦੀ ਰੀਲ ਫ਼ਿਲਮ ਦੀ ਟੁੱਟੀ ਸਾਹਵੇਂ ਕੁਝ ਨਾ ਦਿਸਦਾ

ਠੰਢੀ ਸੀਤ ਸੁੰਨ ਸ਼ਾਂਤੀ

ਤਖਤਾ[1]

15

  1. * ਸੰਨ 1913 ਵਿਚ ਐਸਟੋਰੀਆ, ਔਰੇਗੌਨ ਵਿਚ ਗ਼ਦਰ ਪਾਰਟੀ ਸਾਜੀ ਗਈ ਸੀ। -ਪ੍ਰਕੇਵਲ ਸੁੰਨ ਨੂੰ ਪਾਲੀ ਤੇ ਸੰਸਕ੍ਰਿਤ ਵਿਚ ਤਥਤਾ ਕਿਹਾ ਜਾਂਦਾ ਹੈ।