ਪੰਨਾ:Saakar.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਭਗਤ ਸਿੰਘ ਦੀ ਕਮੀਜ਼ ਤੇ ਚੰਬੇਲੀ ਦੀ ਕਲੀ

ਸਮਝ ਨਹੀਂ ਸੀ ਆਂਦੀ
ਫ਼ੋਟੋ ਲਾਹਵਾਂ ਤਾਂ ਕਿੰਜ ਲਾਹਵਾਂ
ਕਿਸ ਬਿਧ ਰੱਖਾਂ ਕਿਸ ਬਿਧ ਚਾਵਾਂ
ਨੂਰਾਨੀ ਬੰਦਾ ਝੱਗਾ ਖ਼ਾਕੀ
ਛਡ ਤੁਰਿਆ ਅਣਮੋਲ ਨਿਸ਼ਾਨੀ

ਚੰਬੇਲੀ ਦੀ ਛਾਵੇਂ ਵਿਹੜੇ ਦੇ ਵਿਚ ਮੈਂ
ਝਕਦੇ ਝਕਦੇ ਕਮੀਜ਼ ਵਿਛਾਈ ਫ਼ਰਸ਼ 'ਤੇ ਰਖ ਕੇ ਚਿੱਟੀ ਚੰਦਰ
ਬੋਝੇ ਵਿਚ ਸਨ ਦਿਲ ਧੜਕਣਾਂ
ਵਸਤਰ ਨਿੱਘਾ ਲੱਗਾ ਜਿਉਂ ਬੰਦਾ ਝੱਗਾ ਲਾਹ ਕੇ ਹੁਣ ਗਿਆ ਹੈ
ਮੁੜ ਆਵੇਗਾ

ਕੈਮਰੇ ਦਾ ਬਟਣ ਦਬਾਵਣ ਲੱਗਿਆਂ
ਸ਼ੀਸ਼ੇ ਦੀ ਅੱਖ ਥਾਈਂ ਮੈਂ ਕੀ ਤੱਕਿਆ-

ਕਲੀ ਚੰਬੇਲੀ ਡਿੱਗੀ ਆਣ ਕਮੀਜ਼ ਦੇ ਉੱਤੇ ਪੋਲੇ ਦੇਣੀ

17