ਪੰਨਾ:Saakar.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੰਗਲ ਬਾਜਾ

ਮਾਂ ਨੇ ਖਿਡਾਉਣਾ ਮੈਨੂੰ ਬਿਨ-ਮੰਗਿਆਂ ਹੀ ਲਿਆ ਦਿੱਤਾ। ਇਹ ਸੀ ਨਿੱਕਾ-ਜਿਹਾ ਹਾਰਮੋਨੀਅਮ। ਉਹ ਇਸ ਨਿੱਕੀ-ਜਿਹੀ ਸੁਗਾਤ ਨੂੰ ਸਿਰ 'ਤੇ ਇਉਂ ਚੁਕ ਕੇ ਘਰ ਲਿਆਈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚੁੱਕੀ ਆ ਰਹੀ ਹੋਵੇ।
-ਹਰਿਭਜਨ ਸਿੰਘ, ਚੋਲ਼ਾ ਟਾਕੀਆਂ ਵਾਲ਼ਾ, 1994


ਅਜਬ ਖਿਡੌਣਾਮਨ ਰਿਝੌਣਾਬਿਨ-ਮੰਗਿਆਂ ਜੁ ਮਿਲ਼ਿਆ
ਮੰਗਲ ਬਾਜਾ ਲਾਖੇ ਰੰਗ ਦਾ ਸੁਹਣ ਸੁਣੱਖਾ
ਵਿਚ ਜੜਿਆ ਤਾਂਬਾ ਲੱਕੜ ਚਮੜਾ ਪੱਲਾ

ਅਲੂੰਆਂ ਮੁੰਡਾ
ਕੋਠੇ ਚੜ੍ਹ ਕੇ ਬੈਠਾ ਇਕਲ਼ਵਾਂਝੇ ਕੱਲਮਕੱਲਾ
ਸਿਰ 'ਤੇ ਸੂਰਜ
ਕੱਲਾ ਰੁੱਖ ਉਜਾੜ ਚ ਉੱਗਿਆ
ਜਿਸਦਾ ਨਾ ਪਰਛਾਵਾਂ

ਹਰਦਮ ਯਾਦ ਹੈ ਵਰਤੇ
ਕੁੱਖ ਵਰਗੀ ਜੰਮਣ ਭੋਇੰ ਛੱਡ ਤੁਰਨੇ ਲੱਗਾ
ਨਾਰੀ ਵਾਲ਼ ਖਿਲਾਰੀ ਜ਼ੋਰ ਜ਼ੋਰ ਸਿਰ ਮਾਰੇ
ਕੋਲ਼ ਖਲੋਤੇ ਨਦੀ ਕਿਨਾਰੇ
ਗੁਰਮੁਖ ਢੋਲ ਵਜਾਵਣ ਗਾਵਣ:
ਚਲੋ ਸਿੰਘੋ ਚਲ ਦਰਸ਼ਨ ਕਰੀਏ

ਮੋਈ ਮਾਂ ਰਾਣੀਕੋਈ ਨਾ ਹਾਣੀ
ਵਾਜ ਨਿਆਣੀ ਆਪੇ ਨੂੰ ਭਰਮਾਉਂਦੀ
ਗਾਉਂਦੀ ਹੇਕ ਰਲ਼ਾਉਂਦੀ
ਕਾਲ਼ਾ ਚਿੱਟਾ ਚਿੱਟਾ ਕਾਲ਼ਾ ਰੰਗ ਦਬਾ ਕਰ
ਨਾਲ਼ ਵਜੰਦਾ ਬਾਜਾਕੱਢਦਾ ਵਾਜਾਂ
ਟੂੰ ਟਾਂਟੂੰ ਟਾਂ

ਬਾਜਾ ਹੋਕਾ ਦੇਂਦਾ:
ਆ ਗਿਆ ਬਾਬਾ ਵੈਦ ਰੋਗੀਆਂ ਦਾ

21