ਪੰਨਾ:Saakar.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਆਨੋ

ਸੰਨ 1913 ਦੀ ਇਹ ਤਸਵੀਰ ਅਖ਼ਬਾਰ ਵਿਚ ਛਪੀ ਤਸਵੀਰ ਦੀ ਨਕਲ ਹੈ। ਕੁੜੀ ਦੇਖਣ ਨੂੰ ਮੇਮ ਲਗਦੀ ਹੈ। ਉਦੋਂ ਪੰਜਾਬਣਾਂ ਇਹਦੇ ਵਰਗੇ ਕਪੜੇ ਨਹੀਂ ਪਾਉਂਦੀਆਂ ਸਨ। ਕੁੜੀ ਦੇ ਖੱਬੇ ਹੱਥ ਪਏ ਫੱਟੇ ਉੱਤੇ ਲਾਏ ਕਾਗ਼ਜ਼ 'ਤੇ ਅੰਗਰੇਜ਼ੀ ਵਿਚ ਵੱਡੇ ਅੱਖਰਾਂ ਵਿਚ ਸਫ਼ਰਾਜੈੱਟ ਤੇ ਰੈਵੋਲੀਉਸ਼ਨ ਛਪਿਆ ਹੋਇਆ ਹੈ। ਸਫ਼ਰਾਜੈੱਟ ਇੰਗਲੈਂਡ ਵਿਚ ਵੀਹਵੀਂ ਸਦੀ ਦੇ ਸ਼ੁਰੂ ਵਿਚ ਚੱਲੀ ਔਰਤਾਂ ਦੀ ਆਜ਼ਾਦੀ ਦੀ ਲਹਿਰ ਦਾ ਨਾਂ ਸੀ ਤੇ ਇਨਕਲਾਬ ਇਹਦਾ ਟੀਚਾ। ਇਸੇ ਲਹਿਰ ਨੇ ਦੁਨੀਆ-ਭਰ ਦੀਆਂ ਔਰਤਾਂ ਨੂੰ ਵੋਟ ਦੇਣ ਦਾ ਹੱਕ਼ ਲੈ ਕੇ ਦਿੱਤਾ ਸੀ।

30