ਪੰਨਾ:Saakar.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼੍ਵਕਰਮਾ ਦੀ ਵੇਲ



ਕਿਰਤ ਮਹਾਤਮ
ਸੈਭੰਅਜੂਨੀ
ਬ੍ਰਹਮਾ ਜਾਇਆ
ਇੰਦਰ ਸੂਰਜ ਵਰੁਣ ਤੇ ਅਗਨੀ
ਵਿਸ਼੍ਵ ਦਾ ਕਰਮਾ
ਖੰਡਾਂ ਬ੍ਰਹਮੰਡਾ
ਸ਼ਿਵ ਸਦੀਵੀ
ਮਾਯਾ ਭਵਨ ਬਣਾਇਆ ਸਰਬਦ੍ਰਸ਼ਟਾ
ਬਹੁਮੁਖ ਭੁਜਾ ਤੇ ਪਾਦਕ

ਤੂੰ ਹੀ ਸੀ
ਜਦ ਕੁਝ ਵੀ ਨਹੀਂ ਸੀ
ਨਾ ਪਾਣੀ ਨਾ ਮਿੱਟੀ
ਨਾ ਵਾਯੂ ਨ ਮੰਡਲ

ਤੂੰ ਹੀ ਬ੍ਰਹਸਪਤ ਪੰਚ ਪਰਜਾਪਤ
ਸ੍ਵਰਗ ਤੇ ਲੰਕਾ ਦਵਾਰਕਾ ਸਾਜੀ
ਦਸੋ ਦਿਸ਼ਾਵਾਂ

ਪਹਿਲੇ ਸਾਜੀ ਕੁਲ ਸ੍ਰਿਸ਼ਟੀ
ਫਿਰ ਮਾਨਵ ਦ੍ਰਿਸ਼ਟੀ
ਸ਼ਿਲਪਕਾਰੀਆਂ
ਅਸਤਰ ਸ਼ਸਤਰ ਸੰਦ-ਸੰਦੇੜੇ
ਹਲ਼ ਸੁਹਾਗਾ ਹਲ਼ਟੀ
ਕਹੀ ਹਥੌੜਾ
ਦਾਤੀ ਰੰਬਾ
ਰੰਦਾ ਤੇਸੀ
ਵਰਮੀ ਡੂੰਘੀ
ਇਟ ਚਿਣੀਕੇ ਸਾਹਲ਼ ਲਟਕੀ ਸਿੱਧ ਸਤੀਰੀ
ਸਭ ਕੁਝ ਗੁਣੀਏਂ ਅੰਦਰ

ਬੱਦਲ਼ਾਂ ਦੀ ਮਾਲ਼੍ਹ ਵਰ੍ਹਾਈ
ਖੂਹ ਦੀਆਂ ਟਿੰਡਾਂ

81