ਪੰਨਾ:Sariran de vatandre.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਰਹਿਣਗੀਆਂ | ਪਰ ਹਾਂ ਜੇ ਅਸੀਂ ਇਹਨਾਂ ਦੁਆਈਆਂ ਦੀ ਖੁਰਕ ਦੋ ਗੁਣਾ ਦੁਣੀ) ਪੰਜ ਗਰੇਨ ਦੀ ਥਾਂ ਦਸ ਗਰੇਨ ਕਰ ਲਈਏ ਤਾਂ ਸਰੀਰ ਤੇ ਸੋਚ ਵਿਚਾਰ ਸ਼ਕਤੀਆਂ ਵੀ ਅਦਲ ਬਦਲ ਹੋ ਜਾਣਗੀਆਂ | ਹੁਣ ਜੇ ਆਪ ਜੀ ਫੇਰ ਮੁੜ ਕੇ ਆਪੋ ਆਪਣੇ ਸਰੀਰ ਵਟਾਉਣਾ ਚਾਹੋ ਤਾਂ ਫੇਰ ਜਿੰਨੀ ਦੁਆਈ ਖਾ ਕੇ ਸਰੀਰਾਂ ਦਾ ਵਟਾਂਦਰਾ ਕੀਤਾ ਸੀ ਉਤਨੀ ਹੀ ਦੂਜੀ ਭਾਂਤ ਦੀ ਖਾਣ ਨਾਲ ਅਸਲੀ ਸਰੀਰ ਹੋ ਜਾਇਆ ਕਰਨਗੇ ਜਿਦਾਂ ਜੇ ਦਸ ਗਰੇਨ ਕਿਰਮਚੀ ਰੰਗ ਦਾ ਪੌਡਰ ਖਾ ਕੇ ਵਟਾਂਦਰਾ ਕੀਤਾ ਸੀ ਤਾਂ ਸਰੀਰ ਵਾਪਸ ਕਰਨ ਲਈ ਦਸ ਗਰੇਨ ਚਿਟੇ ਰੰਗ ਦਾ ਪੌਡਰ ਖਾਣ ਨਾਲ ਅਸਲੀ ਅਪਣਾ ਸਰੀਰ ਹੀ ਹੋ ਜਾਵੇਗਾ । ਇਕੱਲੀ ਦੁਆਈ ਕੰਮ ਨਹੀਂ ਕਰ ਸਕਦੀ। ਸਮੇਂ ਦਾ ਵੀ ਖਾਸ ਪਿਆਨ ਰਖਣਾ ਪੈਂਦਾ ਹੈ । ਦੁਆਈ ਘਟ ਵਧ ਖਾਣ ਨਾਲ ਸ਼ਕਤੀਆਂ ਦੇ ਵਟਾਂਦਰੇ ਵਿਚ ਫਰਕ ਪੈ ਜਾਂਦਾ ਹੁੰਦਾ ਹੈ । ਹੁਣ ਜੇ ਆਪ ਜੀ ਨੂੰ ਇਸ ਤੇ ਕੋਈ ਸ਼ੰਕਾ ਹੋਵੇ ਤਾਂ ਆਪ ਜੀ ਆਪ ਖਾ ਕੇ ਵੇਖ ਸਕਦੇ ਹੋ |"

"ਨਹੀਂ ਡਾਕਟਰ ਸਾਹਿਬ ਜੀਉ । ਅਜ ਆਪ ਕ੍ਰਿਪਾ ਕਰੋ ( ਅਸੀਂ ਦੋਵੇਂ ਏਸ ਦੁਆਈ ਉਤੇ ਫੇਰ ਕਿਸੇ ਦਿਨ ਬਹਿਸ ਕਰਕੇ ਏਸ ਦੀਆਂ ਊਣਤਾਈਆਂ ਲੱਭਾਂਗੇ । ਅਜ ਮੈਨੂੰ ਇਕ ਤਾਂ ਬਹੁਤ ਹੀ ਜ਼ਰੂਰੀ ਕੰਮ ਹੈ, ਦੂਜੇ ਸਾਨੂੰ ਆਪਣੇ ਆਪ ਤੇ ਏਸ ਖੋਜ ਦਾ ਸਿਧ ਕਰਨਾ ਚੰਗਾ ਵੀ ਨਹੀਂ ਜਾਪਦਾ । ਕਿਉਂਕਿ ਜੇ ਕੋਈ ਏਸ ਖੋਜ ਵਿਚ ਉਣਤਾਈ ਰਹਿ ਗਈ ਹੋਵੇਗੀ ਤਾਂ ਅਸੀਂ ਆਪਣੇ ਸਰੀਰਾਂ ਤੋਂ ਉਹਦਾ ਅਸਰ ਹਟਾ ਹੀ ਨਹੀਂ ਸਕਾਂਗੇ । ਪਰ ਜੇ ਅਸੀਂ ਆਪਣੇ ਸਾਹਮਣੇ ਦੂਜੇ ਜੀਵਾਂ ਤੇ ਸਿਧ ਕਰਕੇ ਠੀਕ ਕਰ ਲਵਾਂਗੇ ਤਾਂ ਉਸ ਰਹਿ ਗਈ ਉਣਤਾਈ ਨੂੰ ਹਟਾ ਵੀ ਸਕਾਂਗੇ। ਮੈਂ ਕਿਹਾ।

'ਦੂਜੇ ਡਾਕਟਰ ਸਾਹਿਬ ਜੀਉ ! ਮੈਂ ਇਕ ਆਪਣਾ ਭੁਲੇਖਾ


੧੦੫