ਪੰਨਾ:Sariran de vatandre.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਸਮਝ ਵਿਚ ਸਭ ਕੁਝ ਆ ਗਿਆ ਹੋਵੇਗਾ ਕਿ ਸਰੀਰਾਂ ਤੇ ਸੋਚ ਵਿਚਾਰ ਸ਼ਕਤੀਆਂ ਦੇ ਵਟਾਂਦਰੇ ਨਾਲ ਜੀਵਾਂ ਵਿਚ ਬਹੁਤਾ ਫਰਕ ਨਹੀਂ ਪਿਆ, ਕਰਦਾ। ਵਿਚਾਰ ਕਰਨ ਤੇ ਪਤਾ ਲਗੇਗਾ ਕਿ ਜੇ ਆਤਮਾ ਦੀ ਬਦਲੀ ਨਾ ਹੋਈ ਹੋਵੇਗੀ ਤਾਂ ਸੰਬੰਧੀਆਂ ਨੂੰ ਸਰੀਰਾਂ ਦੇ ਵਟਾਂਦਰੇ ਦਾ ਪਤਾ ਲਗ ਸਕਦਾ ਹੈ ਕਿਉਂਕਿ ਦਸਿਆ ਹੈ ਕਿ ਵਾਦੜੀਆਂ , ਸਵਾਦੜੀਆਂ ਨਿਭਣ ਸਿਰਾਂ ਦੇ ਨਾਲ।"

ਡਾਕਟਰ ਨੂੰ ਮੇਰੀ ਇਹ ਦਲੀਲ ਕਿ ਕਿਸੇ ਹੋਰ ਜੀਵ ਤੇ ਖੋਜ ਕਰਨਾ , ਪਹਿਲੋਂ ਚੰਗੀ ਹੋਵੇਗੀ ਸ਼ਾਇਦ ਚੰਗੀ ਲਗੀ ਸੀ ਕਿਉਂਕਿ ਬਗੈਰ ਕਿਸੇ ਹੋਰ ਬਹਿਸ ਦੇ ਹੀ ਉਹ ਮੇਰੇ ਕੋਲੋਂ ਉਠ ਕੇ ਚਲਾ ਗਿਆ ਸੀ । ਅਜ ਇਹ ਚਿਠੀ ਪੜ੍ਹ ਕੇ ਉਹ ਗਲ ਯਾਦ ਆ ਗਈ ਹੈ ਕਿ ਡਾਕਟਰ ਨੇ ਚੀਫ ਮਨਿਸਟਰ ਨੂੰ ਹੀ ਖੋਜ ਲਈ ਮਿਥ ਲਿਆ ਹੋਇਆ ਹੈ ।

ਇਹ ਪਕੇ ਮੈਨੂੰ ਕੰਬਣੀ ਜਹੀ ਛਿੜ ਪਈ ਅਤੇ ਮੇਰੀਆਂ ਅਖਾਂ ਦੇ ਸਾਹਮਣੇ ਹਨੇਰਾ ਜਿਹਾ ਆ ਗਿਆ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ । ਇਹ ਤਾਂ ਬੜਾ ਹੀ ਅਨਰਥ ਹੋਇਆ ਹੈ ਡਾਕਟਰ ਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ । ਪਰ ਹੁਣ ਕੇਵਲ ਪਛਤਾਵਾ ਕਰਨ ਨਾਲ ਕੁਝ ਨਹੀਂ ਹੋਣਾ ਸਗੋਂ ਏਸ ਲਈ ਕੋਈ ਉਪਾਉ ਸੋਚਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੋਵਾਂ ਦੇ ਸਰੀਰ ਫੇਰ ਅਦਲ ਬਦਲ ਹੋ ਜਾਣ । ਹੁਣ ਜੇ ਉਹਨਾਂ ਨੇ ਦਸ ਗਰੇਨ ਦੁਆਈ ਖਾ ਕੇ ਸਰੀਰਾਂ ਤੇ ਸੋਚ ਵਿਚਾਰ ਸ਼ਕਤੀਆਂ ਦੀ ਅਦਲ ਬਦਲ ਕੀਤੀ ਹੋਈ ਹੁੰਦੀ ਤਾਂ ਕਮਜ਼ਕਮ ਚੀਫ ਮਨਿਸਟਰ ਸਾਹਿਬ ਪਾਗਲ ਤਾਂ ਨਾ ਮਿਥਿਆ ਜਾਂਦਾ । ਪਰ ਹੁਣ ਤਾਂ ਬੜਾ ਅਨਰਥ ਹੋਇਆ ਹੈ ਕਿ ਇਕ ਬੇਕਸਰ ਨੂੰ ਐਵੇਂ ਦੰਡ ਦਿਤਾ ਜਾ ਰਿਹਾ ਹੈ । ਇਹੋ ਜਹੀਆਂ ਸੋਚਾਂ ਵਿਚਾਰਾਂ ਆਉਣ ਦੇ ਬਾਦ ਮੈਂ ਏਸ ਸਿਟੇ ਤੇ ਪੁਜਾ ਕਿ


੧੦੭