ਪੰਨਾ:Sariran de vatandre.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਸਾਰੇ ਘਰਾਣੇ ਨੂੰ ਤੰਗ ਕਰ ਛਡਿਆ ਹੋਇਆ ਸੀ ਅਤੇ ਜਦੋਂ ਉਹਨਾਂ ਨੇ ਉਹਦੇ ਫੜਨ ਦੇ ਯਤਨ ਅਰੰਭੇ ਤਾਂ ਝਟ ਪਟ ਹੀ ਪੂਨੇ ਦੇ ਹਿੰਦੂ ਰਾਜੇ ਦੇ ਦੀਵਾਨ ਨਾਲ ਜਾਂ ਸਰੀਰਾਂ ਦਾ ਵਟਾਂਦਰਾ ਕੀਤਾ । ਹੋਰ ਪਤਾ ਨਹੀਂ ਕਿਨੇ ਕੁ ਜੀਵਾਂ ਨਾਲ ਸਰੀਰਾਂ ਦੀ ਅਦਲ ਬਦਲ ਕੀਤੀ ਹੋਈ ਹੈ । ਪਰ ਜਦੋਂ ਪੂਨੇ ਦੇ ਰਾਜ ਵਿਚ ਰੌਲਾ ਪਿਆ ਤਾਂ ਦਿਲੀ ਵਿਚ ਸ: ਜਗਤ ਸਿੰਘ ਹੋਰਾਂ ਦੇ ਚਾਚੇ ਦੇ ਘਰ ਵਿਚ ਇਕ ਧਨਾਢ ਦੀ ਕੁੜੀ ਨਾਲ ਵਿਆਹ ਜਾ ਕਰਾਇਆ । ਉਸ ਕੁੜੀ ਤੇ ਉਹਦੇ ਚਾਚੇ ਦੀ ਸਾਰੀ ਜਾਇਦਾਦ ਉਹਦੇ ਮੁੰਡੇ ਨੂੰ ਮਾਰ ਕੇ ਸਾਂਭ ਲਈ । ਅਖੀਰ ਵਿਚ ਉਸ ਕੁੜੀ ਨੂੰ ਵੀ ਐਸ ਟੱਬਰ ਵਾਂਗ ਰੋਂਦਿਆਂ ਹੀ ਛੱਡ ਕੇ ਦਮੱਸ਼ਕ ਦੇ ਰਾਜ ਕੁਮਾਰ ਨਾਲ ਸਰੀਰਾਂ ਦਾ ਜਾ ਵਟਾਂਦਰਾ ਕੀਤਾ ਸੀ ਅਤੇ ਜਦੋਂ ਦਿਲੀ ਦੇ ਪੁਰਾਣੇ ਸ: ਜਗਤ ਸਿੰਘ ਹੋਰਾਂ ਦੇ ਘਰ ਵਿਚ ਜੰਤਰ ਮੰਤਰ ਟੁਟ ਜਾਣ ਨਾਲ ਭੇਦ ਖੁਲਣ ਲੱਗਾ ਤਾਂ ਕਲਕੱਤੇ ਆ ਕੇ ਇਹ ਚੰਦ ਚਾਹੜ ਦਿੱਤਾ ਹੈ । ਇਹੋ ਜਹੀਆਂ ਵਿਚਾਰਾਂ ਦੇ ਵਹਿਣਾਂ ਵਿਚ ਹੀ ਗੋਤੇ ਖਾਂਦਾ ਮੈਂ ਆਪਣੇ ਘਰ ਪੁਜ ਗਿਆ ।

ਘਰ ਪੁਜ ਕੇ, ਮੈ ਪਾਗਲਖਾਨੇ ਵਿਚੋਂ ਅਸਲੀ ਚੀਫ ਮਨਿਸਟਰ ਸਾਹਿਬ ਜੀ ਹੋਰਾਂ ਦੀ ਆਤਮਘਾਤ ਕਰਨ ਤੋਂ ਪਹਿਲੋਂ ਦੀ ਲਿਖੀ ਚਿਠੀ ਪੜੀ। ਉਸ ਵਿਚ ਲਿਖਿਆ ਹੋਇਆ ਸੀ ਕਿ :-

“ਸ੍ਰੀ: ਮਾਨ ਮੇਜਰ ਸਾਹਿਬ ਜੀਉ, ਸਤਿ ਸ੍ਰੀ ਅਕਾਲ ! ਮੈਨੂੰ ਪੂਰਾ ਭਰੋਸਾ ਸੀ ਕਿ ਆਪ ਜੀ ਯਤਨ ਕਰਕੇ ਮੈਨੂੰ ਇਕ ਵਾਰ ਪਾਗਲਖਾਨੇ ਵਿਚੋਂ ਬਾਹਰ ਜ਼ਰੂਰ ਲੈ ਆਓਗੇ। ਪਰ ਐਦਾਂ ਜਾਪਦਾ ਹੈ ਕਿ ਇਹ ਕਰਨਾ ਆਪ ਜੀ ਦੇ ਵਸ ਤੋਂ ਬਾਹਰ ਹੈ । ਏਸ ਲਈ ਹੁਣ ਹੋਰ ਕੋਈ ਚਾਰਾ ਨਹੀਂ ਦਿਸਦਾ। ਖੈਰ ਜੋ ਕੁਝ ਹੁਣ ਬੀਤੇਗੀ ਵੇਖੀ ਜਾਵੇਗੀ। ਮੈਂ ਆਪ ਜੀ ਦੀ ਸੇਵਾ ਵਿਖੇ ਪਰਧਾਨ ਮੰਤਰੀ ਜੀ ਦੇ ਲਈ ਅੱਡ ਲਿਖੀ ਚਿੱਠੀ ਏਸੇ ਹੀ ਲਫਾਫੇ ਵਿਚ ਪਾ ਰਿਹਾ ਹਾਂ, ਕਿਰਪਾ


੧੧੧