ਪੰਨਾ:Sariran de vatandre.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਕੇ ਇਹ ਖੇਚਲ ਕਰਕੇ ਉਹਨਾਂ ਨੂੰ ਭੇਜ ਦੇਣੀ । ਮੇਰਾ ਜੀਵਨ ਤਾਂ ਨਸ਼ਟ ਹੋ ਹੀ ਗਿਆ ਹੈ ! ਮੇਰੀ ਵਿਚਾਰ ਹੈ ਕਿ ਮੈਂ ਹੋਰ ਸਾਰੀ ਜਨਤਾ ਨੂੰ ਸਾਵਧਾਨ ਕਰਾ ਦੇਵਾਂ ਤਾਂ ਸ਼ਾਇਦ ਹੋਰ ਕਈਆਂ ਦਾ ਭਲਾ ਹੋ ਜਾਵੇਗਾ । ਲੌ ਹੁਣ ਅੰਤਮ ਜੈ ਹਿੰਦ, ਕਿਉਂਕਿ ਅਜ ਤੋਂ ਬਾਦ ਮੈਂ ਚਿਠੀ ਜਾਂ ਸੁਨੇਹਾਂ ਭੇਜਣਾ ਬੰਦ ਕਰ ਦੇਣਾ ਹੈ ।

ਆਪਜੀ ਦਾ ਮਿੱਤ੍ਰ

ਏ, ਐੱਡ ਬੀ.

ਮੈਂ ਉਸੇ ਦਿਨ ਹੀ ਉਹਨਾਂ ਦੇ ਲਿਖੇ ਅਨੁਸਾਰ ਉਹਨਾਂ ਦੀ ਚਿਠੀ ਇਸੇ ਤਰਾਂ ਹੀ ਪਰਧਾਨ ਮੰਤਰੀ ਜਵਾਹਰ ਲਾਲ ਜੀ ਹੋਰਾਂ ਦੇ ਨਿਜੀ ਪਤੇ ਤੇ ਭੇਜ ਦਿੱਤੀ ਸੀ ਤਾਂ ਕਿ ਉਹ ਹੋਰ ਜਨਤਾ ਨੂੰ ਸਾਵਧ ਨ ਕਰ ਦੇਣ ।

ਅਜ ਕਲਕੱਤੇ ਦੀਆਂ ਸਾਰੀਆਂ ਹੀ ਅਖਬਾਰਾਂ ਨੇ ਮੋਟੇ ਅੱਖਰਾਂ ਵਿਚ ਪਹਿਲੇ ਹੀ ਪੱਤਰੇ ਤੇ ਪਰਧਾਨ ਮੰਤਰੀ ਜੀ ਦੀ ਦਿਲੀ ਵਿਚ ਰਾਮ ਲੀਲਾ ਗਰਾਉਂਡ ਦੇ ਪਬਲਕ ਜਲਸੇ ਵਾਲੀ ਸਪੀਚ ਛਾਪੀ ਹੋਈ ਸੀ, ਜਿਸ ਵਿਚ ਉਹਨਾਂ ਨੇ ਸੈਂਟਰਲ ਤੇ ਪਰਾਂਤਾਂ ਦੇ ਸਾਰੇ ਵਜ਼ੀਰਾਂ, ਅਫ਼ਸਰਾਂ ਤੇ ਬਦੇਸ਼ਾ ਰਾਜਦੂਤਾਂ ਨੂੰ ਆਮ ਜਨਤਾ ਦੇ ਗੈਰ ਸਰਕਾਰੀ ਪਰੀਤੀ ਭੋਜਨਾਂ ਤੇ ਚਾਹ ਪਾਰਟੀਆਂ ਵਿਚ ਜਾਣ ਤੋਂ ਉੱਕਾ ਹੀ ਰੋਕ ਦਿਤਾ ਹੋਇਆ ਹੈ ਅਤੇ ਨਾਲ ਹੀ ਕਰੜੀ ਤਾੜਨਾ ਕੀਤੀ ਹੋਈ ਹੈ ਕਿ ਜੇ ਸਰਕਾਰ ਨੂੰ ਪਤਾ ਲੱਗ ਗਿਆ ਕਿ ਏਸ ਟੋਕ ਦੀ ਕੋਈ ਪਰਵਾਹ ਨਾ ਕਰਕੇ ਇਹ ਕਰਨੋ ਨਹੀਂ ਰੁਕੇ ਤਾਂ ਸਰਕਾਰ ਕੋਈ ਹੋਰ ਪਰਬੰਧ ਕਰੇਗੀ।"

ਹੁਣ ਆਮ ਜੀਵ ਤਾਂ ਏਸ ਸਪੀਚ ਦਾ ਭਾਵ ਦੇਸ਼ ਵਿਚ ਅੱਨ ਦਾਣਾਂ ਘੱਟ ਹੋਣਾਂ ਹੀ ਸਮਝਣਗੇ ! ਪਰ ਜੇ ਆਪ ਜੀ ਚੰਗੀ ਤਰਾਂ


੧੧੨