ਪੰਨਾ:Sariran de vatandre.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੀ ਪਰਧਾਨ ਮੰਤਰੀ ਜੀ ਹੋਰਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਏਹਨਾਂ ਦੁਆਈਆਂ ਦੇ ਬਾਰੇ ਸਾਰੀ ਜਨਤਾ ਨੂੰ ਸਾਵਧਾਨ ਕਰ ਦੇਣ । ਜੇਕਰ ਇਹ ਨਾ ਕੀਤਾ ਤਾਂ ਸਾਰੇ ਦੇਸ਼ ਵਿਚ ਬੜੇ ਭਿਆਨਕ ਨਤੀਜੇ ਨਿਕਲਣ ਦਾ ਡਰ ਹੈ । ਅਜੇ ਤਕ ਤਾਂ ਕੇਵਲ ਇਕ ਹੀ ਜੀਵ ਪਾਸ ਏਹੋ ਜਹੀਆਂ ਦੁਆਈਆਂ ਦੇ ਦੇਣ ਦਾ ਪਤਾ ਲਗਾ ਹੈ ਪਰ ਹੋ ਸਕਦਾ ਹੈ ਕਿ ਹੋਰ ਡਾਕਟਰਾਂ ਪਾਸ ਵੀ ਹੋਣ । ਏਸ ਕਰਕੇ ਪਰਾਂਤ ਦੀ ਸਿਕਿਉਰਟੀ ਪੋਲੀਸ ਨੂੰ ਡਾਕਟਰਾਂ ਦੀਆਂ ਸਾਰੀਆਂ ਦੁਆਈਆਂ ਦੀ ਦੇਖ ਭਾਲ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਡਾਕਟਰ ਵੀ ਏਹੋ ਜਹੀ ਖੋਜ ਨਾ ਕਰ ਰਿਹਾ ਹੋਵੇ ।

ਇਹ ਵੀ ਹੋ ਸਕਦਾ ਹੈ ਅਤੇ ਸਾਡਾ ਆਪਣਾ ਵਿਚਾਰ ਹੈ ਕਿ ਅਸਲੀ ਡਾ: ਹੁਸ਼ਿਆਰ ਸਿੰਘ ਜੋ ਚੀਫ ਮਨਿਸਟਰ ਹੋ ਗਿਆ ਹੋਇਆ ਸੀ ਅਤੇ ਅਸਲ ਵਿਚ ਚਾਲਬਾਜ਼ ਸਿੰਘ ਜੀ ਨੇ ਅਸਲੀ ਚੀਫ ਮਨਿਸਟਰ ਜੋ ਡਾ: ਹੁਸ਼ਿਆਰ ਸਿੰਘ ਜਾਪਦਾ ਸੀ ਉਹਨੂੰ ਪਾਗਲਖਾਨੇ ਵਿਚ ਕਿਸੇ ਨਾ ਕਿਸੇ ਤਰ੍ਹਾਂ ਮਰਵਾ ਦਿਤਾ ਹੋਣਾ ਹੈ ਅਤੇ ਬਹਾਨਾ ਇਹ ਦਸਿਆ ਹੈ। ਕਿ ਉਹ ਆਤਮਘਾਤ ਕਰ ਲਿਆ ਹੈ ਜੇ ਉਹਨੇ ਆਤਮਘਾਤ ਹੀ ਕਰਨਾ ਸੀ ਤਾਂ ਮੇਰੇ ਵਲ ਭੇਜੀ ਚਿਠੀ ਵਿਚ ਸਾਫ ਸਾਫ ਉਹ ਜ਼ਰੂਰ ਲਿਖ ਦੇਂਦੇ ।

ਸਾਡਾ ਖਿਆਲ ਹੈ ਕਿ ਚਾਲਬਾਜ਼ ਸਿੰਘ ਨੇ ਅਸਲ ਚੀਫ ਮਨਿਸਟਰ ਨੂੰ ਪਾਗਲਖਾਨੇ ਵਿਚ ਮਰਵਾ ਦਿਤਾ ਹੋਣਾ ਹੈ ਅਤੇ ਫੇਰ ਕਿਸੇ ਪੁਰਾਣੇ ਰੋਗੀ ਨਾਲ ਆਪਣਾ ਸਰੀਰ ਵਟਾ ਲਿਆ ਹੋਣਾ ਹੈ ਅਤੇ ਉਹਨੂੰ ਵੀ ਸਫਦਰ ਜੰਗ ਹਸਪਤਾਲ ਵਿਚ ਭਰਤੀ ਕਰਾ ਕੇ ਮਰਵਾਂ ਦਿਤਾ ਹੋਣਾ ਹੈ । ਕਿਉਂਕਿ ਉਹਨੂੰ ਕਿਤਿਓਂ ਪਤਾ ਲਗ ਗਿਆ ਹੋਣਾ ਹੈ ਕਿ ਅਸਲੀ ਚੀਫ ਮਨਿਸਟਰ ਨੇ ਮਰਨ ਤੋਂ ਪਹਿਲੋਂ ਹੀ ਇਕ ਚਿਠ ਪਰਧਾਨ ਮੰਤਰੀ ਨੂੰ ਘਲ ਦਿੱਤੀ ਹੋਈ ਸੀ ਏਸ ਲਈ ਪਰਧਾਨ ਮੰਤਰੀ


੧੧੪