ਪੰਨਾ:Sariran de vatandre.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਨੂੰ ਸਭ ਕੁਝ ਪਤਾ ਲਗ ਗਿਆ ਹੋਇਆ ਹੈ ਸੋ ਉਹਦਾ ਚੀਫ - ਮਨਿਸਟਰ ਰਹਿਣਾ ਠੀਕ ਨਹੀਂ ਹੈ।

ਅਸਾਂ ਤਾਂ ਬੜੀ ਨੱਠ ਭੱਜ ਕੀਤੀ ਸੀ ਕਿ ਮੇਲ ਮੁਲਾਕਾਤ ਨਾਲ ਹੀ ਸਰੀਰਾਂ ਦਾ ਵਟਾਂਦਰਾ ਫੇਰ ਕਰਾ ਦੇਈਏ ਪਰ ਚਾਲਬਾਜ਼ ਸਿੰਘ ਦੇ ਅਗੇ ਸਾਡੀ ਕੋਈ ਪੇਸ਼ ਹੀ ਨਹੀਂ ਚੱਲੀ। ਸਾਡੇ ਪਰਧਾਨ ਮੰਤਰੀ ਜੀ ਹੋਰਾਂ ਨੂੰ ਚਾਹੀਦਾ ਸੀ ਕਿ ਜਦੋਂ ਉਹਨਾਂ ਨੂੰ ਅਸਲੀ ਚੀਫ ਮਨਿਸਟਰ ਦੀ ਪਾਗਲਖਾਨੇ ਵਿਚੋਂ ਲਿਖੀ ਚਿਠੀ ਮਿਲੀ ਸੀ ਤਾਂ ਉਹ ਝਟ ਪਟ ਹੀ ਪੁਛ ਗਿਛ ਤੇ ਪੜਤਾਲ ਸੱਚੀ ਜਾਂ ਝੂਠੀ ਹੋਣ ਦੀ ਕਰਾਉਂਦੇ, ਪਰ ਉਹਨਾਂ ਨੇ ਇਕ ਪਾਗਲ ਵਲੋਂ ਆਈ ਚਿਠੀ ਸਮਝ ਕੇ ਕੇਵਲ ਆਪਣੇ ਮਨਿਸਟਰਾਂ ਤੇ ਅਫਸਰਾਂ ਨੂੰ ਸਾਵਧਾਨ ਕਰਨਾ ਹੀ ਚੰਗਾ ਜਾਪਾ ਹੈ । ਚੰਗਾ ਹੀ ਹੁੰਦਾ ਕਿ ਪਰਧਾਨ ਮੰਤਰੀ ਜੀ ਇਹਦੀ ਖੋਜ ਕਰਕੇ ਇਹਦਾ ਸੱਚਾ ਜਾਂ ਝੂਠਾ ਹੋਣਾ ਸਾਬਤ ਕਰਦੇ ਤਾਂ ਕਿ ਇਹਨਾਂ ਸਾਰੇ ਬੇਦੋਸੇ ਜੀਵਾਂ ਦਾ ਭਲਾ ਹੋ ਜਾਂਦਾ । ਹੁਣ ਪਤਾ ਨਹੀਂ ਕਿ ਚਾਲਬਾਜ਼ ਸਿੰਘ ਨੇ ਕਿਨੇ ਕੁ ਹੋਰ ਭਲੇ ਜੀਵਾਂ ਦਾ ਸਤਿਆਨਾਸ ਕਰਨਾ ਹੈ ।"

ਸਰਦਾਰ ਜੀ ! ਇਹ ਹੈ ਚਾਲਬਾਜ਼ ਸਿੰਘ ਦੇ ਸਰੀਰ ਦੇ ਵਟਾਂਦਰਾ ਕਰਨ ਦੀ ਨਵੀਂ ਵਾਰਤਾ ਜੋ ਕਿ ਐਨ ਸਾਰੀ ਦੀ ਸਾਰੀ ਮੇਰੇ ਆਪਣੇ ਹੀ ਸਾਹਮਣੇ ਐਦਾਂ ਵਰਤੀ ਹੈ ਜਿਦਾਂ ਕਿ ਇਹ ਮੇਰੀ ਹੀ ਹਡ-ਬੀਤੀ ਹੁੰਦੀ ਹੈ ਕਿ ਅਤੇ ਇਸ ਵਿਚ ਕੋਈ ਵਾਧਾ ਘਾਟਾ ਨਹੀਂ ਕੀਤਾ ਗਿਆ ਹਾਂ ਆਪਣੇ ਵਿਚਾਰ ਮੈਂ ਜੋ ਲਿਖੇ ਹਨ ਉਹ ਮੇਰੇ ਆਪਣੇ ਹਨ ਅਤੇ ਇਹ ਸੱਚ ਵਾਰਤਾ ਦੱਸਣ ਲਈ ਹੀ ਮੈਂ ਕਈ ਚਿਠੀਆਂ ਆਪ ਜੀ ਵਲ ਲਿਖੀਆਂ ਸਨ ਪਰ ਆਪ ਜੀ ਵਲੋਂ ਕੋਈ ਉੱਤਰ ਨਾ ਆਉਣ ਕਰਕੇ ਮੈਂ ਕਈ ਆਪਣੇ ਮਿਤਰਾਂ ਨੂੰ ਇਸ ਦੇ ਬਾਰੇ ਜਾਣੁ ਕੀਤਾ ਸੀ ਅਤੇ ਉਹਨਾਂ ਨੇ ਏਸ ਵਾਰਤਾ ਨੂੰ ਮਰੋੜ ਤਰੋੜ ਕੇ ਕਈ ਪੱਤਰਾਂ ਵਿਚ ਛਾਪਿਆ ਹੈ । ਮੇਰਾ ਵਿਚਾਰ ਹੈ ਕਿ ਆਪਜੀ ਇਹਨੂੰ ਆਪਣੀ ਨਵੀਂ ਕਿਤਾਬ ਵਿਚ ਲਿਖ ਕੇ ਜਨਤਾ ਨੂੰ


੧੧੫