ਪੰਨਾ:Sariran de vatandre.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਸਰੀਰਾਂ ਦੀ ਵਟਾਂਦਰਾ ਕਰਨ ਲਈ ਹੀ ਕੀਤੀ ਹੈ ਜਾਂ ਨਹੀਂ। ਜੇ ਇਹ ਚਾਲਬਾਜ਼ ਸਿੰਘ ਦੀ ਹੀ ਹੈ ਤਾਂ ਸਾਨੂੰ ਜਨਤਾ ਨੂੰ ਸਾਵਧਾਨ ਕਰ ਦੇਣਾ ਚਾਹੀਦਾ ਹੈ ਕਿ ਚਾਲਬਾਜ਼ ਸਿੰਘ ਤੇ ਉਸ ਵਰਗੇ ਕਈ ਹੋਰ ਦੁਆਈਆਂ ਦੇ ਆਸਰੇ ਇਹੋ ਜਹੀਆਂ ਕਾਰਵਾਈਆਂ ਕਰ ਰਹੇ ਹਨ। ਆਮ ਜਨਤਾ ਨੂੰ ਇਹ ਵਹਿਮ ਜਾਪ ਰਿਹਾ ਹੈ । ਪਰ ਇਹ ਵਹਿਮ ਨਹੀਂ ਹੈ ਕਿਉਂਕਿ ਵਹਿਮ ਦੀ ਜੜ੍ਹ (ਡਰ) ਹੈ । ਕੁਦਰਤ ਦੀ ਤਾਕਤ ਮਨੁਖ ਦੇ ਮੁਕਾਬਲੇ ਵਿਚ ਬਹੁਤ ਹੀ ਵਧੇਰੀ ਹੈ । ਹੁਣ ਭਾਵੇਂ ਸਾਇੰਸ ਦੇ ਵਧ ਹੋ ਜਾਣ ਨਾਲ ਮਨੁਖ ਨੇ ਕੁਦਰਤ ਉਤੇ ਕਾਬੂ ਪਾਉਣ ਦੇ ਉਪਾ ਕੀਤੇ ਹਨ ਪਰ ਅਜੇ ਵੀ ਕੁਦਰਤ ਮਨੁਖਾਂ ਦੀ ਵਿਤ ਤੋਂ ਬਹੁਤ ਕੁਝ ਬਾਹਰ ਹੈ। ਇਸ ਲਈ ਮਨੁਖ ਦਾ ਡਰ ਘਟਿਆ ਨਹੀਂ । ਜਿਥੇ ਅਜੇ ਤਾਲੀਮ ਨੇ ਅਸਰ ਨਹੀਂ ਕੀਤਾ ਉਸ ਤਬਕੇ ਵਿਚ ਤਾਂ ਸਗੋਂ ਸਾਇੰਸ ਦੇ ਚਮਤਕਾਰਿਆਂ ਨੇ ਲੋਕਾਂ ਦੇ ਦਿਲਾਂ ਵਿਚ ਕੁਦਰਤ ਬਾਰੇ ਹੈਰਾਨੀ ਤੇ ਡਰ ਬਹੁਤ ਵਧਾ ਦਿਤਾ ਹੈ । ਜਿਹੜੇ ਵਹਿਮ ਲੋਕਾਂ ਵਿਚ ਪਰਚੱਲਤ ਹਨ ਉਹ ਫੇਰ ਸਮੇਂ ਦੇ ਪੁਰਾਣੇ ਹਨ, ਉਹ ਓਦੋਂ ਤੋਂ ਅਰੰਭ ਹੋਏ ਹੋਏ ਜਾਪਦੇ ਹਨ ਜਦੋਂ ਮਨੁਖ ਚਪ ਚਪੇ ਤੇ ਡਰਦਾ ਸੀ, ਜਦੋ ' ਹਨੇਰਾ ਵੀ ਖਾਣ ਨੂੰ ਪੈਂਦਾ ਸੀ, ਪੱਤਾ ਹਲੇ ਤਾਂ ਦਿਲ ਦਹਿਲ ਜਾਂਦਾ ਸੀ, ਮਨੁਖ ਨੂੰ ਚਾਰੇ ਪਾਸੇ ਵੈਰੀ-ਤਾਕਤਾਂ ਦਿਸਦੀਆਂ ਸਨ । ਜਿਨ੍ਹਾਂ ਨੂੰ ਉਹ ਰੱਬੀ ਤਾਕਤਾਂ ਸਵੀਕਾਰ ਕਰਦਾ ਸੀ ।

ਮਤਿ ਪੰਖੇਰੂ ਕਿਰਤ ਸਾਥ ਕਬ ਉਤਮ ਕਬ ਨੀਚ ॥

ਕਬ ਚੰਦਨਿ ਕਬ ਅਕ ਡਾਲ ਕਬ ਉਚੀ ਪਰੀਤ ॥

ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤ ॥

(ਵਾਰ ਮਾਝ ਮ: ੧)

ਮਨੁਖ ਦੇ ਚੰਗੇ ਮੰਦੇ ਹੋਣ ਦਾ ਮੂਲ ਕਾਰਨ ਰਬ ਦਾ ਹੁਕਮ ਦਸਿਆ ਹੈ । ਜੋ ਕੁਝ ਵੀ ਸਾਡੇ ਵਿਚ ਹੈ ਉਹ ਰਬ ਤੋਂ ਆਇਆ ਹੈ ।


੧੧੮