ਪੰਨਾ:Sariran de vatandre.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਕਰਨ ਦਾ ਭਾਵ ਹੋ ਸਕੇਗਾ । ਇਹ ਹਉਂ ਦਾ ਭਾਵ ਕਿਥੋਂ ਪੈਦਾ ਹੁੰਦਾ ਹੈ ?

"ਹਉਮੈਂ ਇਹੋ ਹੁਕਮ ਹੈ। ਇਹ ਭਗਵਾਨ ਦਾ ਹੁਕਮ ਹੀ ਹੈ ਜੋ ਸਾਡੇ ਅੰਦਰ ਵਰਤਕੇ ਹਉਂ ਦਾ ਭਾਵ ਪੈਦਾ ਕਰਦਾ ਹੈ ਅਤੇ ਜੋ ਸਾਨੂੰ ਆਵਾਗਉਣ ਦੇ, ਗੇੜੇ ਕਢਾਂਦਾ ਹੈ । ਇਸ ਲਈ ਇਹ ਹਉਂ ਇਕ ਵੱਡਾ ਰੋਗ ਹੈ, ਪਰ ਦਾਰੂ ਭੀ ਇਸੇ ਵਿਚ ਹੀ ਰਖਿਆ ਹੈ, ਕਿਉਂ ਕਿ ਇਸੇ ਹਉਮੈਂ ਦੇ ਭਾਵ ਨੂੰ ਜਦ ਭਗਵਾਨ ਦੀ ਰਜ਼ਾ ਦੇ ਅਨੁਕੂਲ ਕਰ ਦਈਏ ਤਾਂ ਇਸੇ ਦੇ ਰਾਹੀਂ ਪਾਪਾ ਵਲੋ ਮੋੜਾ ਖਾ ਕੇ ਚੰਗੇ ਕੰਮਾਂ ਵਿਚ ਜਟ ਪਈਦਾ ਹੈ । ਵਿਗੜੀ ਹੋਈ ਹਉਮੈਂ ਵਾਲਾ ਜੀਵ ਹੈਂਕੜ ਵਿਚ ਆ ਕੇ ਕਈ ਅਪਰਾਧ ਕਰ ਬੈਠਦਾ ਹੈ। ਪਰ ਜੇ ਮਨੁਖ ਰੱਬ ਦੀ ਰਜ਼ਾ ਨੂੰ ਸਵੀਕਾਰ ਕਰਨ ਵਾਲਾ ਹੋਵੇ ਤਾਂ ਉਸ ਦੀ ਹਉਂ ਕਈ ਅਪਰਾਦਾ ਤੋਂ ਬਚਾਂਦੀ ਹੈ ।

ਅਸਲ ਵਿਚ ਪਾਪਾਂ ਦੀ ਪਰੇਰਨਾ ਕਰਨ ਲਈ ਸਾਥੋਂ ਬਾਹਰ ਸ਼ੈਤਾਨ ਅਹਿਮਨ ਆਦਿ ਕੋਈ ਹੋਰ ਤਾਕਤ ਨਹੀਂ । ਇਹ ਸਾਡੇ ਅੰਦਰ ਹੀ ਹੁਕਮ ਦੀ ਪਾਈ ਹੋਈ ' ਅਪਣੱਤ ਹੈ, ਜੋ ਜੇ ਬੇਸੁਖ ਹੋਕੇ ਵਰਤੀਏ ਤਾਂ ਰੱਬ ਦੇ ਸਾਡੇ ਵਿਚਕਾਰ ਇਕ ਕੰਧ ਵਾਝਣ ਖੜੀ ਹੈ ਜਾਂਦੀ ਅਤੇ ਕਈ ਤਰ੍ਹਾਂ ਦੇ ਪਾਪ ਕਰਦੀ ਹੈ ।

ਓਲ ਪਾਪ ਪੁੰਨ ਹਮਰੇ ਵਸ ਨਾਹਿ ॥

ਡਾ: ਹੁਸ਼ਿਆਰ ਸਿੰਘ ਨੇ ਚੰਗੇ ਮੰਦੇ ਕਰਮ ਦੋ ਸਰੀਰਾਂ ਵਿਚ ਵੰਡ ਕੇ ਆਪਣੇ ਪੈਰ ਆਪ ਕੁਹਾੜਾ ਮਾਰਿਆ ਸੀ ਇਹ ਕੁਦਰਤ ਦੇ ਅਸੁਲ ਦੇ ਉਲਟ ਸੀ ਇਸੇ ਲਈ ਹੀ ਉਹਦਾ ਅੰਤ ਭੈੜਾ ਹੋਇਆ ਹੈ। ਪਰ ਜੇ ਜ਼ਾਲਮ ਸਿੰਘ ਆਪਣੀਆਂ ਦੁਆਈਆਂ ਨਾਲ ਇਹ ਕਾਯਾ ਪਲਟ ਰਿਹਾ ਸੀ ਤਾਂ ਹੋਰ ਹੀ ਗੱਲ ਹੈ । ਚਿਠੀ ਲੰਮੀ ਜਹੀ ਹੁੰਦੀ


੧੨੦