ਪੰਨਾ:Sariran de vatandre.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਰਹੀ ਹੈ । ਆਪ ਜੀ ਕ੍ਰਿਪਾ ਕਰਕੇ ਆਪਣੇ ਖਿਆਲ ਛੇਤੀ ਤੋਂ ਛੇਤੀ ਲਿਖ ਕੇ ਘਲਣ ਦੀ ਖੇਚਲ ਕਰਨੀ ਜੀ।

ਮੈਂ ਹਾਂ ਆਪਜੀ ਦਾ ਮਿਤ੍ਰ

ਮਹਿੰਦਰ ਸਿੰਘ

ਨੋਟ:-ਏਸ ਚਿਠੀ ਦੇ ਨਾਲ ਜੋ ਘਟਨਾ ਕਲ ਤੇ ਸ਼ਹਿਰ ਵਿਚ ਹੋਈ ਲਿਖੀ ਸਾਨੂੰ ਪੁਜੀ ਹੈ ਉਹ ਅਸੀਂ ਅੱਖਰ ਅੱਖਰ ਲਿਖ ਰਹੇ ਹਾਂ । ਕ੍ਰਿਪਾ ਕਰਕੇ ਆਪਣੀ ਰਾਏ ਸਾਨੂੰ ਛੇਤੀ ਭੇਜਣ ਦੀ ਖੇਚਲ ਕਰਨੀ ਜੀ ।

ਸ: ਮਹਿੰਦਰ ਸਿੰਘ ਜੀ ਐਮ. ਏ. ਬਾਰ-ਐਟ-ਲਾ, ਕਲਕੱਤੇ ਸ਼ਹਿਰ ਦੇ ਹਰਮਨ ਪਿਆਰੇ, ਸਿਰਕੱਢ ਤੇ ਉੱਚੇ ਖਿਆਲਾਂ ਵਾਲੇ ਵਕੀਲ ਸਨ, ਉਹਨਾਂ ਦੀ ਰੁਚੀ ਧਾਰਮਕ ਤੇ ਲੋਕ ਸੇਵਾ ਵਲ , ਬਹੁਤੀ ਹੋਣ ਕਰਕੇ ਉਹ , ਕਲੱਬਾਂ ਵਿਚ ਘੱਟ ਵੱਧ ਹੀ ਵੇਖਣ ਵਿਚ ਆਉਂਦੇ ਹੁੰਦੇ ਸਨ । ਉਹ ਉੱਚੇ ਲੰਮੇ ਤੇ ਭਰਵੇਂ ਗਠੇ ਹੋਏ ਸਰੀਰ ਵਾਲੇ ਸਨ |ਆਮ ਕਰਕੇ ਉਹ ਹਰ ਐਤਵਾਰ ਤਿਕਾਲਾਂ ਦੇ ਵੇਲੇ ਆਪਣੇ ਮਿੱਤਰ ਜੋਗਿੰਦਰ ਸਿੰਘ ਨਾਲ, ਜੋ ਕਿ ਕਾਲਜ ਵਿਚ ਉਹਨਾਂ ਦਾ ਕਲਾਸ ਫੈਲੋ ਵੀ ਸੀ, ਸੈਰ ਕਰਨ ਨੂੰ ਜ਼ਰੂਰ ਹੀ ਜਾਂਦੇ ਹੁੰਦੇ ਸਨ । ਇਹ ਆਮ ਮਸ਼ਹੂਰ ਸੀ ਕਿ ਏਹਨਾਂ ਦੋਵਾਂ ਨੇ ਐਤਵਾਰ ਦੀ ਤ੍ਰਿਕਾਲਾਂ ਵੇਲੇ ਦੀ ਸੈਰ ਲਈ ਕਦੀ ਨਾਗਾ ਨਹੀਂ ਸੀ ਪਾਇਆਂ, ਭਾਵੇਂ | ਮੀਂਹ ਤੇ ਹਨੇਰੀ ਦਾ, ਕਿਨਾਂ ਵੀ ਜ਼ੋਰ ਕਿਉਂ ਨਾ ਹੁੰਦਾ ਹੋਵੇ। ਉਹਨਾਂ ਦੇ ਏਸ ਗੁਹੜੇ ਪਰੇਮ ਤੇ ਮੇਲ ਮਿਲਾਪ ਹੋਣ ਕਰਕੇ ਜਨਤਾ ਵਿਚ ਇਹ ਭੁਲੇਖਾ ਪਿਆ ਹੋਇਆ ਸੀ ਕਿ ਪਤਾ ਨਹੀਂ ਇਹ ਦੋਵੇਂ ਮਿਤਰ ਕੀ ਗੁਪਤ ਸਕੀਮਾਂ ਤੇ ਗੋਂਦਾਂ ਗੁੰਦਦੇ ਰਹਿੰਦੇ ਹਨ।

ਇਕ ਐਤਵਾਰ ਜਦੋਂ ਉਹ ਸੈਰ ਕਰਦੇ ਕਰਦੇ ਭਵਾਨੀ ਪੁਰ


੧੨੧