ਪੰਨਾ:Sariran de vatandre.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਬਾਜ਼ਾਰ ਰਾਸ਼-ਬਿਹਾਰੀ ਐਵੇਨੀਊ ਦੇ ਵਿਚੋਂ ਦੀ ਲੰਘ ਰਹੇ ਸਨ ਤਾਂ ਸ: ਜਗਿੰਦਰ ਸਿੰਘ ਜੀ ਹੋਰਾਂ ਨੇ ਸ: ਮਹਿੰਦਰ ਸਿੰਘ ਜੀ ਹੋਰਾਂ ਦਾ ਧਿਆਨ ਇਕ ਦੋ ਛਤੇ ਮਕਾਨ ਵਲ ਕਰਾਇਆ। ਇਹ ਮਕਾਨ ਭਾਵੇਂ ਬਹੁਤ ਹੀ ਵਸੋਂ ਵਿਚ ਸੀ ਪਰ ਫੇਰ ਵੀ ਉਸ ਦੇ ਹੇਠਲੇ ਹਿਸੇ ਦੀ ਕੰਧ ਵਿਚ ਸਿਵਾਏ ਇਕ ਬੂਹੇ ਦੇ ਹੋਰ ਕੋਈ ਬਾਰੀ ਨਹੀਂ ਸੀ। ਦੂਜੇ ਵਾਧਾ ਇਹ ਸੀ ਕਿ ਸਾਰੀ ਕੰਧ ਕਾਲੇ ਰੰਗ ਦੀ ਕਾਹੀ ਨਾਲ ਢਕੀ ਹੋਈ ਸੀ । ਜੋ ਇਕੋ ਇਕ ਬੂਹਾ ਏਸ ਕੰਧ ਵਿਚ ਸੀ ਉਹ ਵੀ ਜੰਗਾਲ ਲਗੇ ਜੰਦਰੇ ਨਾਲ ਬੰਦ ਸੀ। ਸਾਰੀ ਕੰਧ ਤੇ ਪੜਾਕੂਆਂ ਨੇ ਚਾਕੂਆਂ ਨਾਲ ਲਕੀਰਾਂ ਪਾਈਆਂ ਹੋਈਆਂ ਸਨ ਅਤੇ ਬੂਹੇ ਦੇ ਮੂਹਰੇ ਜੋ ਪੌੜੀਆਂ ਸਨ ਉਹਨਾਂ ਉਤੇ ਛੋਟੇ ਛੋਟੇ ਮੁੰਡਿਆਂ ਨੇ ਗੁਡੇ ਗੁਡੀਆਂ ਦੇ ਘਰ ਬਣਾਉਣ ਲਈ ਇਟਾਂ ਵਟੇ ਤੇ ਲਕੜ ਆਦਿ ਖੁਲਾਰੇ ਹੋਏ ਸਨ। ਇਸ ਸਭ ਕੁਝ ਤੋਂ ਐਦਾਂ ਜਾਪਦਾ ਸੀ ਜਿਦਾਂ ਕਿ ਏਸ ਘਰ ਵਾਲਿਆਂ ਨੇ ਏਹ ਬੂਹਾ ਕਦੇ ਵਰਤਿਆ ਹੀ ਨਹੀਂ ਹੁੰਦਾ।

ਸ: ਮਹਿੰਦਰ ਸਿੰਘ ਜੀ ਕੀ ਆਪ ਜੀ ਨੇ ਐਸ ਸਾਹਮਣੇ ਹੀ ਜੰਮੀ ਕਾਲੀ ਹੋਈ ਕੰਧ ਵਿਚਲੇ ਬੂਹੇ ਵਲ ਕਦੀ ਗੌਹ ਕੀਤਾ ਹੈ ? ਕਿ ਇਹ ਸਦਾ ਬੰਦ ਹੀ ਕਿਉਂ ਰਹਿੰਦਾ ਹੈ ?"

"ਜੀ ਨਹੀਂ ! ਸ: ਮਹਿੰਦਰ ਸਿੰਘ ਜੀ ਹੋਰਾਂ ਹੈਰਾਨ ਜਹੇ ਹੋ ਕੇ ਉਤਰ ਦਿਤਾ |

"ਏਸ ਜੰਗਾਲ ਲਗੇ ਜੰਦਰੇ ਵਾਲੇ ਬੂਹੇ ਦਾ ਸੰਬੰਧ ਇਕ ਅਨਹੋਣੀ ਤੇ ਬੇਦਰਦ ਘਟਨਾ ਨਾਲ ਹੈ । ਜੋਗਿੰਦਰ ਸਿੰਘ ਨੇ ਕਿਹਾ |

ਕਿ ਉਹ ਘਟਨਾ ਕਦੋਂ ਤੇ ਕਿਦਾਂ ਹੋਈ ਸੀ ?" ਮਹਿੰਦਰ ਸਿੰਘ ਨੇ ਪੁਛ ਕੀਤੀ ।"


੧੨੨