ਪੰਨਾ:Sariran de vatandre.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜੇਕਰ ਆਪ ਜੀ ਨੂੰ ਕੁਝ ਏਸ ਘਟਨਾ ਦੇ ਬਾਰੇ ਪਤਾ ਹੈ ਤਾਂ - ਦਸਣ ਦੀ ਖੇਚਲ ਕਰੋ ਜੀ ।"

"ਉਹ ਘਟਨਾ ਐਦਾਂ ਘਟੀ ਸੀ ” ਜੋਗਿੰਦਰ ਸਿੰਘ ਨੇ ਦਸਿਆ । ਕਿ “ਪਿਛੇ ਜਹੇ ਕੋਈ ਦੋ ਤਿੰਨਾਂ ਸਾਲਾਂ ਦੀ ਗਲ ਹੈ ਕਿ ਪੋਹ ਮਾਘ ਦੇ ਮਹੀਨੇ ਜਦੋਂ ਕਿ ਠੰਡ ਦੀ ਰੁਤ ਆਪਣੀ ਭਰ ਜੁਆਨੀ ਤੇ ਸੀ, ਮੈਂ ਕੋਈ ਰਾਤ ਦੇ ਤਿੰਨ ਕੁ ਵਜੇ ਪੰਜਾਬ ਤੋਂ ਆਉਣ ਵਾਲੀ ਡਾਕ ਗੱਡੀ ਵਿਚੋਂ ਉਤਰ ਕੇ ਆਪਣੇ ਘਰ ਨੂੰ ਘੋੜਾ ਗੱਡੀ ਵਿਚ ਚੜਿਆ ਜਾ ਰਿਹਾ ਸਾਂ। ਬਾਜ਼ਾਰਾਂ ਵਿਚ ਸਾਰੇ ਚੁੱਪ ਤੇ ਸ਼ਾਂਤੀ ਸੀ, ਕੋਈ ਵਿਰਲਾ ਵਾਂਝਾ ਜੀਵ ਹੀ ਏਧਰ ਓਧਰ ਤੁਰਦਾ ਫਿਰਦਾ ਦਿਸ ਰਿਹਾ ਸੀ । ਐਨ ਜਦੋਂ ਮੇਰੀ ਘੋੜਾ ਗੱਡੀ ਏਸ ਜੰਗਾਲ ਲਗੇ ਜੰਦਰੇ ਵਾਲੇ ਬੂਹੇ ਦੇ ਲਾਗੇ ਜਹੇ ਪੁਜੀ ਤਾਂ ਮੈਂ ਵੇਖਿਆ ਕਿ ਬਾਜ਼ਾਰ ਦੇ ਖਬੇ ਪਾਸੇ ਵਲੋਂ ਇਕ ਕੋਈ ਅਠ ਜਾਂ ਦਸ ਵਰੇ ਦੀ ਆਯੂ ਦੀ ਕੁੜੀ ਵਾਹੋਦਾਹੀ ਬਚਿਆਂ ਵਾਂਗ ਬਾਜ਼ਾਰ ਦੇ ਵਿਚਕਾਰ ਸਜੇ ਪਾਸੇ ਵਲ ਭੇਜੀ ਆ ਰਹੀ ਸੀ ਪਰ ਐਨ ਉਸੇ ਵੇਲੇ ਹੀ ਇਕ ਠਿੰਗਣਾ ਜਿਹਾ ਮਨੁਖ , ਬਾਜ਼ਾਰ ਦੇ ਸਜੇ ਪਾਸੇ ਤੋਂ ਖਬੇ ਪਾਸੇ ਵਲ ਕਾਹਲੀ ਕਾਹਲੀ ਤੁਰਿਆ ਆ ਰਿਹਾ ਸੀ, ਏਹਨਾਂ ਦੋਹਾਂ ਦੀ ਬਾਜ਼ਾਰ ਦੇ ਵਿਚਕਾਰ ਆਪਸ ਵਿਚ ਟੱਕਰ ਲਗ ਗਈ ਜਿਸ ਨਾਲ ਕੁੜੀ ਚੌਫਾਲ ਮੂਧੇ ਮੂੰਹ ਜ਼ਮੀਨ ਤੇ ਡਿਗ ਪਈ ਅਤੇ ਉਹ ਬੇਰਹਿਮ ਠਿੰਗਣਾ ਮਨੁਖ ਡਿਗ ਪਈ ਕੁੜੀ ਦੇ ਸਰੀਰ ਨੂੰ ਲਤਾੜ ਕੇ ਸਹਿਜ ਸੁਭਾ ਉਤੋਂ ਦੀ ਲੰਘ ਕੇ ਹੋਲੀ ਹੌਲੀ ਅਗਾਂਹ ਹੀ ਤੁਰਿਆ ਗਿਆ ਅਤੇ ਕੁੜੀ ਦੇ ਕੁਰਲਾਉਣ, ਚਾਂਗਰਾਂ ਮਾਰਨ ਤੇ ਬਹੁੜੀ ਪਾਉਣ ਦੀ ਉਹਨੇ ਕੱਖ, ਜਿੰਨੀ ਪਰਵਾਹ ਵੀ ਨਾਂ ਕੀਤੀ । ਮੈਂ ਇਹ ਪਸ਼ੂ ਪੁਣਾ ਉਸਦਾ ਜਰ ਨਾ ਸਕਿਆ ਅਤੇ ਚਲਦੀ ਘੋੜਾ ਗੱਡੀ ਵਿਚੋਂ ਹੀ ਛਾਲ ਮਾਰ ਕੇ ਉੜ ਕੇ ਉਸ ਨਾਟੇ ਜਹੇ ਨੂੰ ਪਿਛੋਂ ਧੋਣ ਤੋਂ ਜਾ ਫੜਿਆ ਕਿਉਂਕਿ ਉਹ ਅਜੇ ਵੀ ਸਹਿਜ ਸੁਭਾ ਏਸ


੧੨੩