ਪੰਨਾ:Sariran de vatandre.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੂਹੇ ਵਲ ਐਦਾਂ ਤੁਰਿਆ ਹੀ ਜਾ ਰਿਹਾ ਸੀ ਜਿਦਾਂ ਕਿ ਕੁਝ ਹੋਇਆ ਹੀ ਨਹੀਂ ਹੁੰਦਾ ਅਤੇ ਡਿਗੀ ਪਈ ਕੁੜੀ ਦੀਆਂ ਚੀਕਾਂ ਉਹਨੂੰ ਸੁਣਾਈ ਹੀ ਨਹੀਂ ਸੀ ਦੇ ਰਹੀਆਂ। ਮੈਂ ਉਹਨੂੰ ਡਿਗੀ ਪਈ ਕੁੜੀ ਦੇ ਕੋਲ ਲੈ ਆਂਦਾ ਅਗੋਂ ਉਥੇ ਬਹੁਤ ਸਾਰੇ ਹੋਰ ਵੀ ਜੀਵ ਕੁੜੀ ਦੀਆਂ ਚੀਕਾਂ ਸੁਣ ਕੇ ਇਕਠੇ ਹੋਏ ਖਲੋਤੇ ਸਨ ਅਤੇ ਕੁੜੀ ਦੇ ਮਾਪੇ ਵੀ, ਪੁਜ ਗਏ ਹੋਏ ਸਨ ਪਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗਲ ਇਹ ਸੀ ਕਿ ਉਹ ਨਾਟਾ ਜਿਹਾ ਅਜੇ ਵੀ ਸ਼ਾਂਤ ਸੁਭਾ ਤੇ ਅਡੋਲ ਹੀ ਖਲੋਤਾ ਹੋਇਆ ਸੀ। ਸਾਰਿਆਂ ਦੀ ਸਲਾਹ ਨਾਲ ਇਕ ਮਨੁਖ ਨੇ ਉਸ ਬਾਜ਼ਾਰ ਦੇ ਡਾਕਟਰ ਨੂੰ ਸਦ ਲਿਆਂਦਾ । ਡਾਕਟਰ ਨੇ ਕੁੜੀ ਨੂੰ ਚੰਗੀ ਤਰ੍ਹਾਂ ਟੋਹ ਟੋਹ ਕੇ ਵੇਖ ਕੇ ਕਿਹਾ ਕਿ ਕੁੜੀ ਨੂੰ ਕੋਈ ਖਾਸ ਸਟ ਫੇਟ ਲਗੀ ਨਹੀਂ ਜਾਪਦੀ, ਸ਼ਾਇਦ ਉਹ ਡਰਦੀ ਮਾਰੀ ਰੋ ਰਹੀ ਰਹੀ ਹੈ । ਮੈਂ ਕੋਈ ਥੋੜੇ ਚਿਰ ਦੇ ਬਾਦ ਫੇਰ ਵੇਖਾਂਗਾ ਹਾਲੀ ਇਹਨੂੰ ਚੁੱਪ ਕਰਾਓ । ਦੁਜੇ ਇਹ ਪਲੀਸ ਦਾ ਕੇਸ ਹੈ ਉਸੇ ਹਸਪਤਾਲ ਲੈ ਜਾਉ । ਕੁੜੀ ਦੇ ਸਾਕਾਂ ਸੰਬੰਧੀਆਂ ਨੂੰ ਤੇ ਡਾਕਟਰ ਨੂੰ ਮੈਂ ਕਈ ਵਾਰ ਤਕਿਆ ਸੀ ਕਿ ਉਹ ਸਾਰੇ ਉਸ ਨਾਟੇ ਵੱਲ ਘੂਰ ਘੂਰ ਕੇ ਗੁਮੈਲ , ਅਖਾਂ ਨਾਲ ਐਦਾਂ ਤਕ ਰਹੇ ਨੇ ਜਿਦਾਂ ਕਿ ਜੇ ਵਾਹ ਲਗੇ ਤਾਂ ਇਹੋ ਜਿਹੀ ਸ਼ਕਲ ਤੇ "ਅਕਲ ਵਾਲੇ ਨੂੰ ਮਾਰ ਮਾਰ ਕੇ ਜਾਨ ਤੋਂ ਹੀ ਮਾਰ ਦੇਣ ਵਾਲੇ ਹਨ। ਇਹੋ ਜਹੀਆਂ ਕਚੀਚੀਆਂ ਤੇ ਸੋਚਾਂ ਮੇਰੇ ਮਨ ਅੰਦਰ ਵੀ ਆ ਰਹੀਆਂ ਸਨ ਕਿ ਇਹੋ ਜਹੇ ਬੇਰਹਿਮ ਤੇ ਬੇਦਰਦ ਜੀਵ ਦਾ ਨਾ ਹੋਣਾ ਚੰਗਾ ਹੈ । ਡਾਕਟਰ ਦੀ ਰਿਪੋਰਟ ਸੁਣ ਕੇ ਅਸੀਂ ਸਾਰਿਆਂ ਨੇ ਉਸ ਨਾਟੇ ਜਹੇ ਨੂੰ ਕਿਹਾ ਵੇਖ ਭਲੇ ਲੋਕਾ ਤੂੰ ਕੁੜੀ ਨੂੰ ਬੜੀ ਬੇ-ਰਹਿਮੀ ਤੇ ਬੰਦਰਦੀ ਦੇ ਨਾਲ ਡੇਗ ਕੇ ਉਸ ਦੇ ਸਰੀਰ ਦੇ ਉਤੋਂ ਦੀ ਲਤਾੜਕੇ ਲੰਘ ਗਿਆ ਸੈ। ਡਾਕਟਰ ਨੇ ਕਿਹਾ ਹੈ ਕਿ ਪੁਲੀਸ ਹਸਪਤਾਲ ਲੈ ਜਾਓ। ਜੇ ਮਾਪਿਆਂ ਨੇ


੧੨੪