ਪੰਨਾ:Sariran de vatandre.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ






ਸਾਰਾ ਦਿਨ ਆਪਣੇ ਦਫਤਰ ਦੇ ਕੰਮ ਵਿਚ ਰੁਝੇ ਰਹਿਣ ਕਰ ਕੇ ਮੈਨੂੰ ਉਸ ਘਰ ਜਾਣ ਦਾ ਚੇਤਾ ਹੀ ਨਾ ਆਇਆ | ਤਰਕਾਲਾਂ ਵੇਲੇ ਦਫਤਰ ਤੋਂ ਵਾਪਸ ਆ ਕੇ ਉਸ ਘਰ ਜਾਣ ਦਾ ਪ੍ਰੋਗਰਾਮ ਬਣਾਇਆ । ਰਾਤ ਦੀ ਰੋਟੀ ਖਾ ਕੇ ਕੋਈ ਸਾਢੇ ਨੌ ਕੁ ਵਜੇ 'ਤੁਹਾਡੀ ਅੰਸ ਤੇ ਵੰਸ' ਪੁਸਤਕ ਕਛੇ ਮਾਰ, ਉਸ ਘਰ ਵਲ ਮੈਂ ਪੈਦਲ ਹੀ ਤੁਰ ਪਿਆ । ਆਪਣੇ ਕੁਤੇ ਟਿਮੀ ਨੂੰ ਵੀ ਮੈਂ ਆਵਾਜ਼ ਮਾਰ ਕੇ ਨਾਲ ਲੈ ਲਿਆ ਕਿਉਕਿ ਭੁਤ ਕੁਤੇ ਨੂੰ ਸਭ ਤੋਂ ਪਹਿਲੋਂ ਦਿਸ ਪੈਂਦੇ ਹਨ ਅਤੇ ਕੁੱਤੇ ਇਕ ਖਾਸ ਭਾਂਤ ਦੀ ਰੋਣੀ ਜਹੀ, ਲੰਮੀ ਸੁਰ ਦੀ ਭੌਕਣੀ ਭੌਕ ਕੇ ਦੂਜੇ ਜੀਵਾਂ ਨੂੰ ਸਾਵਧਾਨ ਕਰ ਦੇਂਦੇ ਹਨ । ਕਿ ਏਥੇ ਲਾਗੇ ਚਾਗੈ ਭੂਤ ਜਾਂ ਜਮਦੂਤ ਫਿਰ ਰਹੇ ਹਨ ।

ਰਾਤ ਚਾਣਨੀ ਸੀ ਤੇ ਮੈਂ ਕੋਈ ਦਸ ਵਜੇ ੪੨੦ ਚਾਵੜੀ ਬਾਜ਼ਾਰ, ਭੂਤਾਂ ਵਾਲੇ ਘਰ ਜਾ ਪੁਜਾ | ਜਦੋਂ ਬਾਹਰ ਦਾ ਬੂਹਾ

੧੭