ਪੰਨਾ:Sariran de vatandre.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੦ ਰੁਪੈ ਦਾ ਅਨੁਕਰਾਸ ਸਟੇਟ ਬੈਂਕ ਆਫ ਇੰਡੀਆ ਕਲਕਤੇ ਦਾ ਇਕ ਐਹੋ ਜਹੀ ਉਚ ਹਸਤੀ ਦੇ ਨਾਮ ਦਾ ਚੈਕ, ਜਿਸਦੇ ਡਿਸਆਨਰ ਹੋਣ ਦੀ ਕਦੇ ਆਸ ਹੀ ਨਹੀਂ ਹੋ ਸਕਦੀ,ਲੈ ਕੇ ਬਾਹਰ ਆ ਗਿਆ। ਮੈਂ ਕਈ ਕਾਰਨਾਂ ਕਰ ਕੇ ਉਸ ਉੱਚ ਹਸਤੀ ਦਾ ਨਾਮ ਅਜੇ ਨਹੀਂ ਦਸਣਾ ਚਾਹੁੰਦਾ ਪਰ ਉਹ ਹਸਤੀ ਇਕ ਉਚੇ ਤੇ ਧਨਾਡ ਘਰਾਣੇ ਦੀ ਹੈ ।

ਹੁਣ ਇਕ ਹੋਰ ਔਕੜ ਜਾਪਣ ਲਗ ਪਈ ਕਿ ਰਕਮ ਵਡੀ ਸਾਰੀ ਹੈ ਅਤੇ ਭਾਵੇਂ ਚੈਕ ਉਤੇ ਸਹੀ ਇਕ ਧਨਾਡ ਘਰਾਣੇ ਦੇ ਜੀਵ ਦੀ ਹੈ ਪਰ ਰਾਤ ਦੇ ਤਿੰਨ ਵਜੇ ਇਕ ਐਹੋ ਜਹੇ ਘਰ ਵਿਚ ਜਾ ਕੇ ਇਹ ਨਾਟਾ ਜਿਹਾ ਛੇਤੀ ਹੀ ਉਸ ਹਸਤੀ ਦੀ ਸਹੀ ਕਰਾ ਕੇ ਚੈਕ ਤੇ ਰੁਪੈ ਕਿਦਾਂ ਲੈ ਆਇਆ ਹੈ ਸ਼ਾਇਦ ਇਹ ਸਹੀ ਤੇ ਚੈਕ ਝਠਾ ਹੋਵੇ । ਪਰ ਉਹ ਨਾਟਾ ਜਿਹਾ ਸ਼ਾਂਤ ਤੇ ਅਡੋਲ ਖਲੋਤਾ ਸਾਡੇ ਸਾਰਿਆਂ ਦੀਆਂ ਦਲੀਲਾਂ ਸੁਣ ਰਿਹਾ ਸੀ । ਸਾਡੇ ਸਾਰਿਆਂ ਦੇ ਦਿਲਾਂ ਦੀ ਅਸ਼ਾਂਤੀ ਵੇਖ ਕੇ ਉਹਨੇ ਸਹਿਜ ਸੁਭਾ ਹੀ ਕਿਹਾ ਕਿ-'ਆਪ ਜੀ ਸਾਰੇ ਧੀਰਜ ਰਖੋ । ਜਦੋਂ ਤਕ ਇਹ ਚੈਕ ਬੈਂਕ ਵਿਚੋਂ ਕੈਸ਼ ਨਹੀਂ ਹੋ ਜਾਂਦਾ ਮੈਂ ਆਪ ਜੀ ਦੇ ਕੋਲ ਹੀ ਰਹਾਂਗਾ।

ਇਹ ਸੁਣ ਕੇ ਅਸੀਂ ਸਲਾਹ ਕਰ ਕੇ ਮੇਰੇ ਘਰ ਪੁਜ ਕੇ ਸਾਰੀ ਬਾਕੀ ਦੀ ਰਹਿੰਦੀ ਰਾਤ ਕਟੀ ਅਤੇ ਅਗਲੇ ਦਿਨ ਦਸ ਵਜੇ ਜਦੋਂ ਬੈਂਕ ਖੁਲੇ ਤਾਂ ਚੈਕ ਮੈਂ ਆਪਣੀ ਹੱਥੀਂ ਬੈਂਕ ਵਿਚ ਦਿਤਾ । ਮੈਨੂੰ ਪੂਰੀ ਆਸ ਸੀ ਕਿ ਬੈਂਕ ਵਾਲੇ ਏਸ ਚੈਕ ਨੂੰ ਵੇਖਦੇ ਸਾਰ ਹੀ ਕਹਿ ਦੇਣਗੇ ਕਿ ਏਸ ਚੈਕ ਦੇ ਰੁਪੈ ਨਹੀਂ ਮਿਲ ਸਕਦੇ । ਪਰ ਸਾਡੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹਿ ਗਈ ਜਦੋਂ ਅਸਾਂ ਵੇਖਿਆ ਕਿ ਚੈਕ ਦੇ ਰਪੈ ਬੈਂਕ ਨੇ ਝਟਪਟ ਹੀ ਦੇ ਦਿੱਤੇ ਸਨ । ਅਤੇ ਫਿਰ ਉਹ ਨਾਟਾ ਜਿਹਾ ਸਾਡੇ ਕੋਲੋਂ ਅਡੋਲ ਹੀ ਚਲਾ ਗਿਆ ਸੀ ।

“ਚੁਪ ਕਰੋ ਜੀ ! ਝੂਠ ਤੇ ਕੁਫਰ ਤੋਲਣ ਲਗੇ ਕੁਝ ਅਗਾ ਪਿਛਾ ਤਾਂ ਵੇਖ ਲਿਆ ਕਰੋ। ਮਹਿੰਦਰ ਸਿੰਘ ਨੇ ਕਿਹਾ |


੧੨੬