ਪੰਨਾ:Sariran de vatandre.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤਾਂ ਕੀ ਆਪ ਜੀ ਸਮਝ ਰਹੇ ਹੋ ਕਿ ਮੈਂ ਆਪ ਜੀ ਨੂੰ ਕੋਈ ਮਨ-ਘੜਤ,ਸੁਣੀ ਸੁਣਾਈ ਤੇ ਝੂਠੀ ਵਾਰਤਾ ਸੁਣਾ ਰਿਹਾ ਹਾਂ, ਨਹੀਂ ਭਰਾ ਜੀ ! ਇਹ ਮੇਰੀ ਹਡ ਬੀਤੀ ਹੈ । ਇਸ ਵਿਚ ਝੂਠ ਰਤਾ ਭਰ ਵੀ ਨਹੀਂ । ਇਹ ਘਟਨਾ ਜ਼ਰੂਰ ਅਨਹੋਣੀ ਜਹੀ ਜਾਪਦੀ ਹੈ । ਇਹ ਹੋ ਸਕਦਾ ਹੈ ਕਿ ਉਹ ਨਾਟਾ ਜਿਹਾ ਕਿਸੇ ਖਾਸ ਆਸ਼ੇ ਨਾਲ ਡਰਾ ਧਮਕਾ ਕੇ ਇਕ ਐਹੋ ਜਹੀ ਉਚ ਹਸਤੀ ਪਾਸੋਂ ਰੁਪੈ ਐੱਠ ਰਿਹਾ ਹੋਵੇ, ਕਿਉਂਕਿ ਐਹੋ ਜਹੀ ਸ਼ਕਲ ਵਾਲੇ ਕਿਸੇ ਨਾ ਕਿਸੇ ਤਰ੍ਹਾਂ ਉਚ ਹਸਤੀਆਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਕੇ ਉਹਨਾਂ ਤੋਂ ਮੂੰਹ ਮੰਗਿਆ ਧਨ ਲੈ ਕੇ ਮੌਜਾਂ ਮਨਾਂਦੇ ਰਹਿੰਦੇ ਹਨ । ਸੋ ਹੋ ਸਕਦਾ ਹੈ ਕਿ ਇਹ ਘਰ ਵੀ ਕਿਸੇ ਬਲੈਕ ਮੇਲ ਹੋਣ ਵਾਲੀ ਹਸਤੀ ਦਾ ਹੋਵੇ । ਕਿਉਂਕਿ ਤਾਹੀਂ ਤਾਂ ਉਹ ਨਾਟਾ ਜਿਹਾ ਛੇਤੀ ਨਾਲ ਚੈਕ ਤੇ ਸਹੀ ਕਰਾ ਕੇ ਮੁੜ ਆਇਆ ਸੀ ! ਜੋਗਿੰਦਰ ਸਿੰਘ ਨੇ ਕਿਹਾ।

"ਕੀ ਆਪ ਜੀ ਨੇ ਪੁਛ ਗਿਛ ਕਰਕੇ ਪਤਾ ਕੀਤਾ ਹੈ ਕਿ ਉਹ ਨਾਟਾ ਜਿਹਾ ਏਸ ਘਰ ਵਿਚ ਹੀ ਰਹਿ ਰਿਹਾ ਹੈ ਜਾਂ ਕਿਤੇ ਹੋਰਥੇ ” ਮਹਿੰਦਰ ਸਿੰਘ ਨੇ ਪੁਛ ਕੀਤੀ ।

“ਨਹੀਂ ਜੀ ! ਉਹ ਏਸ ਘਰ ਵਿਚ ਨਹੀਂ ਰਿਹਾ। ਉਹਨੇ ਆਪਣੇ ਘਰ ਦਾ ਪਤਾ ਕੋਈ ਸੈਂਟਰਲ ਐਵੇਨੀਉ ਦਾ ਨੰਬਰ ਦਸਿਆ ਸੀ। ਜੋਗਿੰਦਰ ਸਿੰਘ ਨੇ ਉਤ੍ਰ ਦਿਤਾ ।

“ਕੀ ਜੋਗਿੰਦਰ ਸਿੰਘ ਜੀ ! ਆਪ ਜੀ ਨੇ ਏਸ ਜੰਗਾਲ ਲਗੇ ਜੰਦਰੇ ਵਾਲੇ ਬੂਹੇ ਦੇ ਘਰ ਬਾਰੇ ਕੁਝ ਵਧੇਰੇ ਪੁਛ ਗਿਛ ਕੀਤੀ । ਮਹਿੰਦਰ ਸਿੰਘ ਨੇ ਪੁਛਿਆ।

"ਨਹੀਂ ਜੀ ਮੈਂ ਇਹੋ ਜਹੇ ਝਮੇਲਿਆਂ ਤੋਂ ਦੂਰ ਰਹਿਣਾ ਹੀ ਚੰਗਾ ਸਮਝਦਾ ਹਾਂ | ਅਜ ਕਲ ਪੁਛ ਗਿਛ ਕਰਨੀ ਬੜੀ ਭੁਲ ਹੈ । ਇਕ ਸੁਆਲ ਪੁਛਣਾ ਲੋਕ ਐਦਾਂ ਸਮਝਦੇ ਹਨ ਜਿਦਾਂ ਕਿ ਉਹਨਾਂ


੧੨੭