ਪੰਨਾ:Sariran de vatandre.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪੱਥਰ ਵਜਾ ਹੁੰਦਾ ਹੈ। ਇਸ ਲਈ ਜਿਥੇ ਮੈਨੂੰ ਸ਼ੰਕਾ ਹੋ ਜਾਏ ਕਿ ਇਸ ਪੁਛ ਗਿਛ ਤੋਂ ਘਟੋ ਘਟ ਕਈ ਮੀਲਾਂ ਦੂਰ ਰਹਿਣ ਦੇ ਯਤਨ ਕਰਦਾ ਹਾਂ ! ਜੋਗਿੰਦਰ ਸਿੰਘ ਨੇ ਉਤ੍ਰ ਦਿਤਾ|

"ਇਹ ਤੁਹਾਡਾ ਇਕ ਸੁਨੈਹਰੀ ਤੇ ਵਡਮੁਲਾ ਅਸੂਲ ਹੈ ਜੀ ।

"ਪਰ ਮੈਂ ਇਸ ਘਰ ਨੂੰ ਬਗੈਰ ਪੁਛ ਗਿਛ ਕੀਤੇ ਆਪਣੇ ਆਪ ਅੰਦਰ ਜਾ ਕੇ ਚੰਗੀ ਤਰ੍ਹਾਂ , ਵੇਖ ਚੁਕਾ ਹਾਂ, ਅੰਦਰ ਛੋਟਾ ਜਿਹਾ ਵੇਹੜਾ ਹੈ, ਇਸ ਬੂਹੇ ਦੇ ਅੰਦਰ ਸਾਹਮਣੇ ਦੋ ਤਲਾ ਮਕਾਨ ਹੈ ਜਿਸ ਦੀ ਦੂਜੀ ਛਤੇ ਤੇ ਬਾਰੀਆਂ ਹਨ ਪਰ ਉਹ ਵੀ ਸਦਾ ਬੰਦ ਹੀ ਰਹਿੰਦੀਆਂ ਹਨ। ਹੇਠਲੀ ਛਤੇ ਬਾਹਰ ਵਾਂਗ ਹੀ ਇਕੋ ਇਕ ਬੂਹਾ ਹੈ ਅਤੇ ਉਹ ਵੀ ਸਦਾ ਬੰਦ ਹੀ ਰਹਿੰਦਾ ਹੈ । ਉਸ ਮਕਾਨ ਦੇ ਵਿਚ ਇਕ ਧੁੰ-ਦਾਨੀ ਹੈ ਜਿਸ ਵਿਚੋਂ ਸਦਾ ਧੂੰਆਂ ਨਿਕਲਦਾ ਰਹਿੰਦਾ ਹੈ ਜਿਸ ਤੋਂ ਜਾਪਦਾ ਹੈ ਕਿ ਕੋਈ ਏਸ ਘਰ ਵਿਚ ਵਸੇ ਰਿਹਾ ਹੈ । ਇਹਨਾਂ ਬੂਹਿਆਂ ਵਿਚੋਂ ਦੀ ਜਿਥੋਂ ਤਕ ਮੇਰਾ ਵਿਚਾਰ ਹੈ ਕਿ ਉਹ ਨਾਟਾ ਜਿਹਾ ਹੀ ਕਦੇ ਕਦਾਈਂ ਆਉਂਦਾ ਜਾਂਦਾ ਹੈ ਅੰਦਰ ਵਾਰ ਹੋਰ ਵੀ ਕੋਠੇ ਹਨ ਜੋ ਐਦਾਂ ਬਣੇ ਹੋਏ ਹਨ ਕਿ ਕੋਈ ਨਹੀਂ ਕਹਿ ਸਕਦਾ ਕਿ ਕਿੰਨੇ ਹਨ । ਜੋਗਿੰਦਰ ਸਿੰਘ ਨੇ ਕਿਹਾ |

ਕੁਝ ਥੋੜੀ ਜਹੀ ਦੂਰ ਤਕ ਦੋਵੇਂ ਮਿਤ੍ਰ ਚੁਪ ਕਰਕੇ ਹੀ ਤੁਰੇ ਗਏ ਫੇਰ ਮਹਿੰਦਰ ਸਿੰਘ ਨੇ ਪੁਛ ਕੀਤੀ ਕਿ ਕੀ ਆਪ ਜੀ ਮੈਨੂੰ ਉਸ ਨਾਟੇ ਜਹੇ ਦਾ ਨਾਮ ਦਸਣ ਦੀ ਖੇਚਲ ਕਰੋਗੇ ?"

“ਮੇਰਾ ਵਿਚਾਰ ਹੈ ਕਿ ਉਹਦਾ ਨਾਮ ਦਸਣ ਵਿਚ ਕੁਝ ਹਰਜ਼ ਨਹੀਂ ਦਿਸਦਾ। ਉਹਨੇ ਆਪਣਾ ਨਾਮ ਗੁਪਤ ਸਿੰਘ ਦਸਿਆ ਸੀ। ਜੋਗਿੰਦਰ ਨੇ ਉਤ੍ਰ ਦਿਤਾ।


੧੨੮ਯਤਨ