ਪੰਨਾ:Sariran de vatandre.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਉਹਦਾ ਮੁਹਾਂਦਰਾ ਕਿਹੋ ਜਿਹਾ ਸੀ ?? ਮਹਿੰਦਰ ਸਿੰਘ ਨੇ ਪੁਛਿਆ ।

"ਉਹਦੀ ਸ਼ਕਲਦੇ ਬਾਰੇ ਦਸਣਾ ਕੁਝ ਔਖਾ {ਜਹਾ ਜਾਪਦਾ ਹੈ, ਕਿਉਂਕਿ ਉਹਦੀ ਸ਼ਕਲ ਸੂਰਤ ਕੁਝ ਅਜੀਬ ਹੀ ਭਾਂਤ ਦੀ ਸੀ। ਸ਼ਕਲ ਵਲੋਂ ਉਹ ਲੁਚਾ ਲਫੰਗਾ ਤੇ ਗੁੰਡਾ ਜਾਪਦਾ ਸੀ ਕਦ ਦਾ ਨਾਟਾ ਜਿਹਾ । ਅਖਾਂ ਗੋਲ ਤੇ ਛੋਟੀਆਂ ਜਹੀਆਂ ਸਨ ਨੱਕ ਲੰਬਾ ਜਿਹਾ ਸੀ। ਸਰੀਰ ਦੇ ਕਪੜੇ ਢਿੱਲੇ ਜਹੇ ਸਨ । ਕੋਟ ਦੀਆਂ ਬਾਹਵਾਂ ਤਾਂ ਉਹਦੇ ਹੱਥਾਂ ਦੀਆਂ ਉਂਗਲਾਂ ਤੋਂ ਵੀ ਬਾਹਰ ਜਾ ਕੇ ਲੰਮਕਦੀਆਂ ਸਨ। ਪਤਨ ਦੇ ਪਹੁੰਚੇ ਜ਼ਮੀਨ ਤੇ ਬੂਟਾਂ ਦੇ ਉਤੋਂ ਦੀ ਹੋ ਕੇ ਡਿਗੇ ਹੋਏ ਸਨ। ਉਹਦੇ ਬਾਰੇ ਸਭ ਕੁਝ ਦਸਣਾ ਬੜਾ ਹੀ ਅਸੰਭਵ ਜਿਹਾ ਹੈ ।’’ ਜੋਗਿੰਦਰ ਸਿੰਘ ਨੇ ਕਿਹਾ।

“ਕੀ ਆਪ ਜੀ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸੇ ਨਾਟੇ ਨੇ ਜੰਗਾਲ ਲਗੇ ਜੰਦਰੇ ਨੂੰ ਆਪਣੇ ਬੋਝੇ ਵਿਚੋਂ ਕੁੰਜੀ ਕਢ ਕੇ ਖੋਹਲਿਆ ਸੀ । ਮਹਿੰਦਰ ਸਿੰਘ ਨੇ ਪੁਛ ਕੀਤੀ ।

‘ਆਪ ਜੀ ਨੂੰ ਅਜੇ ਵੀ ਸ਼ੰਕਾ ਹੈ । ਜੋਗਿੰਦਰ ਸਿੰਘ ਨੇ ਉਤ੍ਰ ਦਿਤਾ । ਉਹਨੇ ਸਾਡੇ ਸਾਰਿਆਂ ਦੇ ਸਾਹਮਣੇ ਕੁੰਜੀ ਬੋਝੇ ਵਿਚੋਂ ਕਢੀ ਸੀ । ਅਤੇ ਮੈਂ ਆਪ ਜੀ ਨੂੰ ਦਸਦਾ ਹਾਂ ਕਿ ਇਸ ਜੰਦਰੇ ਦੀ ਕੁੰਜੀ ਅਜੇ ਵੀ ਉਸ ਦੇ ਕੋਲ ਹੀ ਹੈ । ਮੈਂ ਅਜੇ ਪਿਛਲੇ ਹਫ਼ਤੇ ਉਹਨੂੰ ਫੇਰ ਬੂਹਾ ਖੋਹਲਦੇ ਨੂੰ ਵੇਖਿਆ ਸੀ।

“ਮੈਂ ਆਪ ਜੀ ਨੂੰ ਦਸਣਾ ਚਾਹੁੰਦਾ ਹਾਂ ਕਿ ਕਿਉਂ ਮੈਂ ਚੈਕ ਕੱਟਣ ਵਾਲੇ ਦਾ ਨਾਮ ਨਹੀਂ ਪੁਛਿਆ, ਕਿਉਂਕਿ ਉਸਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ । ਮਹਿੰਦਰ ਸਿੰਘ ਨੇ ਕਿਹਾ |

“ਭਾਵੇਂ ਕੁਝ ਵੀ ਹੋਵੇ ਸਾਨੂੰ ਦੋਵਾਂ ਨੂੰ ਪ੍ਰਣ ਕਰ ਲੈਣਾ


੧੨੯