ਪੰਨਾ:Sariran de vatandre.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਗੁੰਮ ਹੋ ਜਾਵੇ ਜਾਂ ਕਿਸੇ ਕਾਰਨ ਉਹਦੀ ਤਿੰਨ ਮਹੀਨੇ ਤਕ ਦਸ ਧੁਖ ਹੀ ਨਾ ਪਵੇ ਤਾਂ ਸ ਗੁਪਤ ਸਿੰਘ ਬਗੈਰ ਕਿਸੇ ਪੁਛ ਗਿਛ ਦੇ ਡਾ: ਹੁਸ਼ਿਆਰ ਸਿੰਘ ਦੀ ਨਕਦੀ ਤੇ ਹੋਰ ਜਾਇਦਾਦ ਦਾ ਮਾਲਕ ਹੋ ਜਾਵੇਗਾ । ਹਾਂ, ਡਾਕਟਰ ਦੇ ਸਾਰੇ ਨੌਕਰਾਂ ਦੀਆਂ ਬਣਦੀਆਂ ਪੂਰੀਆਂ ਤਨਖਾਹਾਂ ਉਹਨੂੰ ਜ਼ਰੂਰ ਦੇਣੀਆਂ ਪੈਣਗੀਆਂ ਅਤੇ ਇਹ ਵਿਲ ਵਿਚ ਲਿਖੀ ਲਿਖਤ ਮਹਿੰਦਰ ਸਿੰਘ ਨੂੰ ਉਕੀ ਹੀ ਚੰਗੀ ਨਹੀਂ ਲਗਦੀ ਕਿਉਂਕਿ ਇਕ ਤਾਂ ਡਾਕਟਰ ਦਾ ਉਹ ਨਿਜੀ ਵਕੀਲ ਸੀ ਦੂਜੇ ਉਹ ਕਾਲਜ ਵਿਚ ਕਲਾਸ ਫੈਲੋ' (ਜਮਾਤੀ) ਰਹਿ ਚੁਕੇ ਹੋਏ ਸਨ।

ਅੱਜ ਤੋਂ ਪਹਿਲੋਂ ਤਾਂ ਮਹਿੰਦਰ ਸਿੰਘ ਨੂੰ ਗੁਪਤ ਸਿੰਘ ਦੇ ਬਾਰੇ ਕੁਝ ਪਤਾ ਨਹੀਂ ਸੀ ਕਿ ਉਹ ਕਿਦਾਂ ਦਾ ਹੈ। ਪਰ ਅੱਜ ਉਹਨੇ ਆਪਣੇ ਮਿਤ੍ਰ ਜੋਗਿੰਦਰ ਸਿੰਘ ਪਾਸੋਂ ਉਹਦੇ ਪਸ਼ੂਪੁਣੇ ਤੇ ਬੇ-ਰਹਿਮੀ ਹੋਣ ਦੀ ਕਥਾ ਸੁਣ ਕੇ ਉਹ ਆਪਣੇ ਮਨ ਦੇ ਵਿਚ ਏਸ ਵਿਲ ਦੇ ਬਾਰੇ ਕਚੀਚੀਆਂ ਖਾ ਰਿਹਾ ਸੀ ਅਤੇ ਉਹਦੇ ਲਈ ਹੋਰ ਸਬਰ ਕਰਨਾ ਕਠਨ ਜਿਹਾ ਹੋ ਗਿਆ | ਅਜ ਉਹਨੂੰ ਪੱਕਾ ਨਿਸਚੇ ਹੋ ਗਿਆ ਸੀ ਕਿ ਡਾ: ਹੁਸ਼ਿਆਰ ਸਿੰਘ ਇਕ ਇਹੋ ਜਹੇ ਪਸ਼ੂ, ਕਮ ਅਕਲ, ਬੁੱਚੜ ਤੇ ਬੇ-ਰਹਿਮ ਨੂੰ ਅਪਣੀ ਨਕਦੀ ਤੇ ਸਾਰੀ ਜਾਇਦਾਦ ਦਾ ਮਾਲਕ ( ਬਨਾਉਣ ਲਈ ਭਾਲ ਕਰ ਰਿਹਾ ਹੈ। ਹੋ ਸਕੇ ਤਾਂ ਡਾਕਟਰ ਨੂੰ ਏਹ ਘਟਨਾ ਦੱਸ ਕੇ ਤੇ ਜਾਣੁ ਕਰਾ ਕੇ ਏਸ ਵਿਲ ਵਿਚ ਅਦਲ ਬਦਲ ਛੇਤੀ ਕਰਾਉਣੀ ਚਾਹੀਦੀ ਹੈ । ਕੁਝ ਇਹੋ ਜਹੀਆਂ ਸੋਚਾਂ ਵਿਚਾਰਾਂ ਆਉਣ ਕਰਕੇ ਉਹਨੇ ਵਿਲ ਵਾਲਾ ਲਫਾਫਾ ਮੁੜ ਕੇ ਫੇਰ ਲੋਹੇ ਦੀ ਪੇਟੀ ਵਿਚ ਰਖ ਦਿਤਾ ਅਤੇ ਆਪ ਕਪੜੇ ਪਾ ਕੇ ਰਵਾਂ ਰਵੀਂ ਆਪਣੇ ਘਰੋਂ ਬਾਹਰ ਨਿਕਲ ਤੁਰਿਆ । ਬਾਜ਼ਾਰ ਵਿਚ ਪੁਜ ਕੇ ਟੈਕਸੀ ਵਿਚ ਬੈਠ ਕੇ ਧਰਮ ਤੁਲੇ ਆਪਣੇ ਸਕੂਲ ਤੇ ਕਾਲਜ ਦੇ ਪੁਰਾਣੇ


੧੩੨