ਪੰਨਾ:Sariran de vatandre.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਮਾਤੀ ਡਾਕਟਰ ਧਰਮ ਸਿੰਘ ਦੀ ਫਾਰਮੇਸੀ ਜਾ ਪੁੱਜਾ । ਅਗੋਂ ਡਾਕਟਰ ਨੇ ਬੜੇ ਪਰੇਮ ਨਾਲ ਉਹਦੀ ਆਓ ਭਗਤ ਕੀਤੀ। ਕੁਝ ਐਧਰ ਓਧਰ ਦੀਆਂ ਗੱਲਾਂ ਕਰਨ ਤੋਂ ਬਾਦ ਮਹਿੰਦਰ ਸਿੰਘ ਨੇ ਆਪਣੀ ਅਸਲੀ ਗਲ ਦੇ ਬਾਰੇ ਡਾਕਟਰ ਨੂੰ ਐਦਾਂ ਪੁਛਿਆ।

"ਡਾਕਟਰ ਧਰਮ ਸਿੰਘ ਜੀ ਆਪ ਜੀ ਭਲੀ ਕਾਰ ਜਾਣਦੇ ਹੋ ਕਿ ਅਸੀ ਦੋਵੇਂ ਡਾ: ਹੁਸ਼ਿਆਰ ਸਿੰਘ ਦੇ ਪੁਰਾਣੇ ਗੁਹੜੇ ਮਿਤਰ ਤੇ ਕਲਾਸਫੈਲੋ ਹਾਂ । ਮਹਿੰਦਰ ਸਿੰਘ ਨੇ ਪੁਛ ਕੀਤੀ।

'ਆਪ ਜੀ ਬਿਲਕੁਲ ਸਚ ਕਹਿ ਰਹੇ ਹੋ ? ਡਾ: ਧਰਮ ਸਿੰਘ ਨੇ ਉਤਰ ਦਿਤਾ|

"ਪਰ ਉਹ ਅਜ ਕਲ ਮੈਨੂੰ ਤਾਂ ਘਟ ਵਧ ਹੀ ਮਿਲਦਾ ਜੁਲਦਾ ਹੈ ।

"ਮੇਰਾ ਤਾਂ ਨਿਸਚਾ ਸੀ ਕਿ ਆਪ ਜੀ ਦੋਵੇਂ ਡਾਕਟਰ ਹੋਣ ਕਰਕੇ ਅਗੇ ਨਾਲੋਂ ਗੂਹੜੇ ਮਿਤਰ ਹੋ ਗਏ ਹੋਵੋਗੇ । ਮਹਿੰਦਰ ਸਿੰਘ ਨੇ ਕਿਹਾ |

"ਜੀ ਅਜ ਤੋਂ ਕੁਝ ਚਿਰ ਪਹਿਲੋਂ ਜ਼ਰੂਰ ਗੁਹੜੇ ਮਿਤਰ ਸਾਂ। ਪਰ ਕੋਈ ਪੰਜ ਛੇ ਸਾਲ ਤੋਂ ਉਹ ਮੇਰੇ ਨਾਲ ਓਪਰਿਆਂ ਵਾਂਗ ਵਰਤ ਰਿਹਾ ਹੈ। ਉਹਦਾ ਆਉਣ ਜਾਣ ਮੇਰੇ ਘਰ ਤਾਂ ਬਿਲਕੁਲ ਹੀ ਨਹੀਂ ਰਿਹਾ ਹੋਇਆ । ਡਾਕਟਰ ਨੇ ਉਤਰ ਦਿਤਾ।

ਸ: ਮਹਿੰਦਰ ਸਿੰਘ ਨੇ ਸੋਚਿਆ ਕਿ ਜਿਦਾਂ ਕੁਤੇ ਦਾ ਵੈਰੀ ਕੁੱਤਾ ਹੁੰਦਾ ਹੈ ਸ਼ਾਇਦ ਏਸੇ ਤਰ੍ਹਾਂ ਡਾ: ਹੁਸ਼ਿਆਰ ਸਿੰਘ ਵੀ ਡਾ: ਧਰਮ ਸਿੰਘ ਨਾਲ ਸਾੜ ਕਰਨ ਲੱਗ ਪਿਆ ਹੋਵੇ ਅਤੇ ਏਸੇ ਕਰਕੇ ਗੁਸੇ ਵੀ ਹੋ ਗਿਆ ਹੋਵੇ | ਪਰ ਫੇਰ ਪੁਛ ਕੀਤੀ-

"ਡਾਕਟਰ ਧਰਮ ਸਿੰਘ ਜੀ ਕੀ ਆਪ ਜੀ ਹੁਸ਼ਿਆਰ ਸਿੰਘ ਦੇ ਨਵੇਂ ਮਿਤਰ ਸ: ਗੁਪਤ ਸਿੰਘ ਨੂੰ ਜਾਣਦੇ ਹੋ?


੧੩੩