ਪੰਨਾ:Sariran de vatandre.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਨਹੀਂ ਜੀ ਮੈਂ ਤਾਂ ਇਹ ਨਾਮ ਵੀ ਕਦੀ ਨਹੀਂ ਸੁਣਿਆ। ਡਾ: ਧਰਮ ਸਿੰਘ ਨੇ ਉਤਰ ਦਿਤਾ |

ਕੁਝ ਹੋਰ ਐਧਰ ਓਧਰ ਦੀਆਂ ਗਲਾਂ ਕਰਕੇ ਮਹਿੰਦਰ ਸਿੰਘ ਸਿਧਾ ਆਪਣੇ ਘਰ ਪੁਜ ਗਿਆ ਪਰ ਉਹਨੂੰ ਮੰਜੇ ਤੇ ਪੈ ਕੇ ਨੀਂਦ ਉੱਕੀ ਹੀ ਨਾ ਆਈ । ਕਦੀ ਉਹਨੂੰ ਐਦਾਂ ਦੇ ਭਖਲਾ ਆਉਂਦੇ ਜਿਦਾਂ ਕਿ ਜੋਗਿੰਦਰ ਸਿੰਘ ਦੀ ਦਸ਼ੀ ਘਟਨਾ ਡਰਾਮੇ ਦੇ ਵਾਂਗ ਦਿਸਣ ਲਗ ਪੈ ਦੀ, ਫੇਰ ਵਿਚਾਰ ਆਉਂਦੀ ਕਿ ਕਿਦਾਂ ਗੁਪਤ ਸਿੰਘ ਨੇ ਡਾ: ਹੁਸ਼ਿਆਰ ਸਿੰਘ ਨੂੰ ਤਿੰਨ ਵਜੇ ਤੜਕੇ ਸੁਤਿਆਂ ਜਗਾ ਕੇ ਚੈਕ ਲਿਖਾਇਆ ਹੋਣਾ ਹੈ । ਇਹੋ ਜਹੀਆਂ ਵਿਚਾਰਾਂ ਆਉਣ ਕਰਕੇ ਉਹ ਸਾਰੀ ਰਾਤ ਮੰਜੇ ਤੇ ਜਾਗੋ ਮੀਟੇ ਜਹੇ ਪਾਸੇ ਹੀ ਮਾਰਦਾ ਰਿਹਾ ਅਤੇ ਨੀਂਦ ਉੱਕੀ ਹੀ ਉਹਨੂੰ ਨਹੀਂ ਸੀ ਆਈ । ਅੰਤ ਵਿਚ ਉਹਨੂੰ ਵਿਚਾਰ ਆਈ ਕਿ ਐਹੋ ਜਹੇ ਨੀਚ ਮਨੁਖ ਦੀ ਘਟ ਤੋਂ ਘਟ ਸ਼ਕਲ ਜ਼ਰੂਰ ਹੀ ਵੇਖਣੀ ਚਾਹੀਦੀ ਹੈ , ਜਿਸ ਨੇ ਡਾ: ਹੁਸ਼ਿਆਰ ਸਿੰਘ ਨੂੰ ਕਿਸੇ ਕਾਰਣ ਮਜ਼ਬੂਰ ਕਰ ਦਿਤਾ ਹੈ ਕਿ ਉਹਦੀ ਜਾਇਦਾਦ ਦਾ ਮਾਲਕ ਹੋ ਜਾਏ। ਅਤੇ ਜੋਗਿੰਦਰ ਸਿੰਘ ਦੇ ਦਿਲ ਵਿਚ ਬੇਦਰਦ ਹੋਣਾ ਇਕ ਹੀ ਘਟਨਾ ਕਰਕੇ ਨਿਸਚੇ ਕਰਾ ਦਿਤਾ ਹੈ। ਉਹ ਕਿਹੋ ਜਿਹਾ ਹੋ ਸਕਦਾ ਹੈ । ਉਹਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਇਹੋ ਜਹੇ ਵਿਚਾਰਾਂ ਦੇ ਵਹਿਣਾਂ ਵਿਚ ਹੁੰਦੇ ਹੋਏ ਨੇ ਗੁਰਦੁਆਰੇ ਦੇ ਘੰਟੇ ਦੇ ਛੇ ਵਜਾਉਣ ਦੀ ਅਵਾਜ ਸੁਣੀ ਅਤੇ ਮੰਜੇ ਤੋਂ ਉਠ ਕੇ ਆਪਣੇ ਨਿਤ ਦੇ ਆਹਰ ਵਲ ਝਾਤੀ ਪਾਈ |

ਉਸੇ ਦਿਨ ਤੋਂ ਮਹਿੰਦਰ ਸਿੰਘ ਸਵੇਰੇ, ਦੁਪਹਿਰੇ ਤੇ ਤਿਕਾਲਾਂ ਵਲੋਂ ਉਸ ਜੰਗਾਲ ਲਗੇ ਜੰਦਰੇ ਵਾਲੇ ਘਰ ਦੇ ਲਾਗੇ ਛਾਗੇ ਏਸ ਤਾਕ ਵਿਚ ਲਗ ਪਿਆ ਕਿ ਕਿਸੇ ਵੇਲੇ ਗੁਪਤ ਸਿੰਘ ਨਾਲ ਟਾਕਰਾ ਹੋ ਪਵੇ । ਪਰ ਕਿਨਾਂ ਚਿਰ ਉਹ ਅਫਸਲ ਹੀ ਰਿਹਾ।


੧੩੪