ਪੰਨਾ:Sariran de vatandre.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਕ ਰਾਤ ਮਹਿੰਦਰ ਸਿੰਘ ਰਾਤ ਦੇ ਦੇਸ ਵਜੇ ਤਕ ਉਸ ਮਕਾਨ ਦੇ ਲਾਗੇ ਛੁਪਿਆ ਰਿਹਾ। ਜਦੋਂ ਠੀਕ ਦਸ ਵਜੇ ਤਾਂ ਦੂਰੋਂ ਇਕ ਪਰਛਾਵਾਂ ਜਿਹਾ ਉਸ ਘਰ ਵਲ ਆਉਂਦਾ ਦਿਸਿਆ । ਜਦੋਂ ਉਹ ਕੋਲ ਜਹੇ ਆਇਆ ਤਾਂ ਮਹਿੰਦਰ ਸਿੰਘ ਨੂੰ ਐਉਂ ਜਾਪਿਆ ਜਿਦਾਂ ਕਿ ਆਉਣ ਵਾਲੇ ਨੇ ਆਪਣੇ ਕੋਟ ਦੇ ਕਾਲਰ ਉਤਾਂਹ ਚੁਕੇ ਹੋਏ ਹਨ ਅਤੇ ਮੁੰਹ ਹੇਠਾਂ ਕਰਕੇ ਕਾਲਰ ਵਿਚ ਐਦਾਂ ਧਸੋਰਿਆ ਹੋਇਆ ਹੈ ਜਿਦਾਂ ਕਿ ਠੰਡ ਤੋਂ ਬਚਣ ਲਈ ਆਮ ਕਰਿਆ ਕਰਦੇ ਹਨ, ਏਦਾਂ ਕਰਨ ਨਾਲ ਕੇਵਲ ਉਹਦੀ ਪੱਗ ਹੀ ਸਿਰ ਤੇ ਦਿਸ ਰਹੀ ਸੀ ਅਤੇ ਜਾਂ ਉਹਦੀਆਂ ਦੋਵੇਂ ਅੱਖਾਂ ਦੀ ਲੋ ਦਿਸਦੀ ਸੀ ਉਹ ਰਵਾਂ ਰਵੀਂ ਬੂਹੇ ਦੇ ਮੁਹਰੇ ਆ ਕੇ ਆਪਣੇ ਕੋਟ ਦੇ ਬੋਝੇ ਵਿਚੋਂ ਕੁਝ ਕੱਢਣ ਲਈ ਖਲੋ ਗਿਆਂ ਅਤੇ ਏਨੇ ਨੂੰ ਮਹਿੰਦਰ ਸਿੰਘ ਵੀ ਆਪਣੇ ਲੁਕੇ ਹੋਏ ਥਾਂ ਤੋਂ ਚੱਲ ਕੇ ਉਹਦੀ ਪਿੱਠ ਦੇ ਪਿਛੇ ਮਲਕੜੇ ਜਹੇ ' ਜਾ ਖਲੋਤਾ ਅਤੇ ਪਛ ਕੀਤੀ ਕਿ “ਆਪ ਕੌਣ ਹੋ ਜੋ ਐਡੀ, ਰਾਤ ਗਏ ਚੋਰਾਂ ਵਾਂਗ ਭੇਸ ਬਣਾਈ ਲੋਕਾਂ ਦੇ ਘਰਾਂ ਦੇ ਮੂਹਰੇ ਖਲੋਂਦੇ ਫਿਰਦੇ ਹੋ। ਕੀ ਆਪ ਜੀ ਏਸ ਘਰ ਵਿਚ ਰਹਿੰਦੇ ਹੋ। ਜਾਂ

"ਆਪ ਜੀ ਨੂੰ ਇਹ ਪੁਛਣ ਦਾ ਕੀ ਹਕ ਹੈ । ਕੀ ਆਪ ਜੀ ਦਾ ਇਹ ਘਰ ਹੈ । ਅਗੋਂ ਉਤ੍ਰ ਮਿਲਿਆ।

"ਮੈਂ ਆਪ ਜੀ ਦੀ ਸ਼ਕਲ ਵੇਖਣਾ ਚਾਹੁੰਦਾ ਹਾਂ । ਮਹਿੰਦਰ ਸਿੰਘ ਨੇ ਕਿਹਾ ।

“ਬੜੀ ਖੁਸ਼ੀ ਨਾਲ ਵੇਖ ਸਕਦੇ ਹੋ । ਅਗੋਂ ਉਤ੍ਰ ਮਿਲਿਆ ਅਤੇ ਇਹ ਕਹਿਕੇ ਉਹਨੇ ਆਪਣੇ ਕੋਟ ਦੇ ਕਾਲਰ ਹੇਠਾਂ ਕਰਕੇ ਮੂੰਹ ਉੱਚਾ ਕਰ ਦਿਤਾ ।

ਉਹ ਦੋਵੇਂ ਕਿੰਨਾਂ ਚਿਰ ਇਕ ਦੂਜੇ ਨੂੰ ਵੇਖਦੇ ਰਹੇ। ਅੰਤ ਵਿਚ ਮਹਿੰਦਰ ਸਿੰਘ ਨੇ ਕਿਹਾ ਕਿ ਹੁਣ ਮੈਂ ਜੋ ਕਦੇ ਫੇਰ ਆਪ


੧੩੫