ਪੰਨਾ:Sariran de vatandre.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜੀ ਨੂੰ ਮਿਲਿਆ ਤਾਂ ਸਹਿਜੇ ਹੀ ਪਛਾਣ ਲਵਾਂਗਾ | ਕੀ ਮੈਂ ਆਪ ਜੀ ਦਾ ਪਵਿੱਤਰ ਨਾਮ ਤੇ ਪਤਾ ਪੁਛ ਸਕਦਾ ਹਾਂ ।"

"ਜੀ ਚੰਗਾ ਹੋਇਆ ਅਸੀਂ ਦੋਵੇਂ ਏਥੇ ਹੀ ਟੱਕਰ ਪਏ ਹਾਂ, ਨਹੀਂ ਤਾਂ ਮੈਨੂੰ ਆਪ ਜੀ ਦੇ ਘਰ ਜਾਣਾ ਪੈਣਾ ਸੀ। ਮੇਰਾ ਨਾਮ ਗੁਪਤ ਸਿੰਘ ਹੈ ਤੇ ਮੈਂ ੪੨੦ ਹਾਜੀ ਬਿਲਡਿੰਗ ਚਿਤਰੰਜਨ ਐਵੇਨੀਉ ਵਿਚ ਰਹਿ ਰਿਹਾ ਹਾਂ । ਅਗੋਂ ਉਤ੍ਰ ਮਿਲਿਆ।

"ਹੇ ਭਗਵਾਨ ! ਮਹਿੰਦਰ ਸਿੰਘ ਦੇ ਮੂੰਹੋਂ ਆਪਣੇ ਆਪ ਹੀ ਨਿਕਲ ਗਿਆ ਅਤੇ ਮਨ ਵਿਚ ਵਿਚਾਰ ਆਈ ਕਿ ਕੀ ਇਹ ਵੀ ਵਿਲ ਦੇ ਬਾਰੇ ਵਿਚਾਰ ਕਰਨ ਲਈ ਮੈਨੂੰ ਮੇਰੇ ਘਰ ਮਿਲਨਾ ਚਾਹੁੰਦਾ ਸੀ ।

ਏਨੇ ਨੂੰ ਉਹਨੇ ਮਹਿੰਦਰ ਸਿੰਘ ਤੋਂ ਪੁਛਿਆ ਕਿ ਆਪ ਜੀ ਮੈਨੂੰ ਕਦੋਂ ਤੇ ਕਿਦਾਂ ਜਾਣਦੇ ਹੋ ?

“ਤੁਹਾਡੇ ਬਾਰੇ ਮੈਨੂੰ ਕਿਸੇ ਨੇ ਦਸਿਆ ਸੀ। ਅਤੇ ਉਹ ਸਾਡਾ ਦੋਹਾਂ ਦਾ ਸਾਂਝਾ ਮਿਤ੍ਰ ਹੈ। ਮਹਿੰਦਰ ਸਿੰਘ ਨੇ ਕਿਹਾ |

"ਦੋਹਾਂ ਦਾ ਸਾਂਝਾ ਮਿੱਤ੍ਰ , ਉਹਦਾ ਨਾਮ ਤੇ, ਪਤਾ ਕੀ ਹੈ? ਅੱਗੋਂ ਪੁਛ ਹੋਈ।

“ਉਹਦਾ ਨਾਮ ਡਾ: ਹੁਸ਼ਿਆਰ ਸਿੰਘ ਹੈ। ਮਹਿੰਦਰ ਸਿੰਘ ਨੇ ਕਿਹਾ ।

"ਉਹਨੇ ਤੁਹਾਨੂੰ ਕਦੇ ਨਹੀਂ ਦੱਸਿਆ ਹੋਣਾ । ਅਗੋਂ ਕੁਝ ਗੁਸੈਲ ਜਹੀ ਬੋਲੀ ਵਿਚ ਉੱਤਰ ਮਿਲਿਆ ।

“ਪਰ ਮੇਰਾ ਵਿਚਾਰ ਹੈ ਕਿ ਆਪ ਜੀ ਵੀ ਝੂਠ ਨਹੀਂ ਬੋਲ ਰਹੇ ?

“ਨਹੀਂ ਸ: ਗੁਪਤ ਸਿੰਘ ਜੀ ! ਆਪ ਸ਼ਾਂਤੀ ਨਾਲ ਗੱਲ ਕਰੋ। ਮਹਿੰਦਰ ਸਿੰਘ ਨੇ ਕਿਹਾ ।


੧੩੬