ਪੰਨਾ:Sariran de vatandre.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵਿਚ ਸਚੇ ਹੋ। ਇਹ ਕਹਿ ਕੇ ਮਹਿੰਦਰ ਸਿੰਘ ਉਠ ਖਲੋਤਾ ।

"ਪਰ ਹਾਂ, ਕਿਉਂਕਿ ਆਪ ਜੀ ਨੇ ਇਹ ਗਲ ਛੇੜ ਦਿਤੀ ਹੈ ਅਤੇ ਮੈਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਅਗੋਂ ਨੂੰ ਏਸ ਗਲ ਤੇ ਫੇਰ ਵਿਚਾਰ ਨਹੀਂ ਹੋਵੇਗੀ । ਡਾਕਟਰ ਨੇ ਨਰਮੀ ਨਾਲ ਕਿਹਾ।

"ਮੈਂ ਇਕ ਛੋਟੀ ਜਹੀ ਬੇਨਤੀ ਕਰ ਦੇਣੀ ਆਪਣਾ ਫਰਜ਼ ਸਮਝਦਾ ਹਾਂ ਕਿ ਮੈਨੂੰ ਗੁਪਤ ਸਿੰਘ ਦੀ ਦਸ਼ਾ ਤੇ ਬੜਾ ਤਰਸ ਆ ਰਿਹਾ ਹੈ ।ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਆਪ ਜੀ ਉਹਨੂੰ ਮਿਲ ਵੀ ਚੁਕੇ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਉਹਨੇ ਆਪ ਜੀ ਦੀ ਬੇ-ਪਤੀ ਵੀ ਕੀਤੀ ਹੈ, ਪਰ ਇਹ ਕੁਝ ਹੁੰਦਿਆਂ ਹੋਇਆਂ ਵੀ ਮੈਨੂੰ ਉਸ ਦੀ ਭੈੜੀ ਦਸ਼ਾ ਤੇ ਤਰਸ ਆ ਰਿਹਾ ਹੈ । ਇਸ ਲਈ ਮੈਂ ਅਪਣੇ ਵਲੋਂ ਆਪ ਜੀ ਪਾਸ ਬੇਨਤੀ ਕਰਦਾ ਹਾਂ ਕਿ ਆਪ ਜੀ ਮੈਨੂੰ ਵਚਨ ਦਿਓ ਕਿ ਮੇਰੇ ਮਰ ਜਾਣ ਜਾਂ ਤਿੰਨ ਮਹੀਨੇ ਗੁੰਮ ਰਹਿਣ ਦੇ ਬਾਦ ਆਪ ਜੀ ਉਹਨੂੰ ਮੇਰੀ ਵਿਲ ਦੇ ਅਨੁਸਾਰ ਮੇਰੀ ਸਾਰੀ ਨਕਦ ਤੇ ਹੋਰ ਹਰ ਕਿਸਮ ਦੀ ਜਾਇਦਾਦ ਦਾ ਮਾਲਕ ਹੋ ਜਾਣ ਲਈ ਤਨੋ ਮਨੋ ਪੂਰੀ ਪੂਰੀ ਸਹਾਇਤਾ ਦਿਓਗੇ ਅਤੇ ਆਪ ਜੀ ਜ਼ਰੂਰ ਹੀ ਇਹ ਕਰੋਗੇ ਅਤੇ ਏਦਾਂ ਕਰਨ ਨਾਲ ਆਪ ਜੀ ਮੇਰੇ ਦਿਲ ਦਾ ਭਾਰ ਹੌਲਾ ਕਰ ਦਿਓਗੇ ।

"ਮੈਂ ਇਹ ਪ੍ਰਣ ਨਹੀਂ ਦੇਣਾ ਚਾਹੁੰਦਾ ਕਿ ਮੈਂ ਸਦਾ ਹੀ ਉਹਨੂੰ ਚੰਗਾ ਸਮਝਦਾ ਰਵਾਂ | ਮਹਿੰਦਰ ਸਿੰਘ ਨੇ ਕਿਹਾ ।

"ਅਤੇ ਮੈਂ ਏਦਾਂ ਕਰਨ ਲਈ ਵੀ ਆਪ ਜੀ ਨੂੰ ਨਹੀਂ ਕਹਿ ਰਿਹਾ। ਮੈਂ ਤਾਂ ਕੇਵਲ ਉਹਨੂੰ ਮੇਰੀ ਖਾਤਰ ਮੇਰੇ ਮਰਨ ਜਾਂ ਗੁੰਮ ਹੋਣ ਤੇ ਮੇਰੀ ਜਾਇਦਾਦ ਦਾ ਮਾਲਕ ਹੋ ਜਾਣ ਲਈ ਸਹਾਇਤਾ ਕਰਨ ਲਈ ਬੇਨਤੀ ਕਰ ਰਿਹਾ ਹਾਂ । ਡਾਕਟਰ ਨੇ ਕਿਹਾ |


੧੪੧