ਪੰਨਾ:Sariran de vatandre.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜੀ ਮੈਂ ਵਚਨ ਦੇਂਦਾ ਹਾਂ ਕਿ ਮੈਂ ਉਸ ਸਮੇਂ ਸਹਾਇਤਾ ਕਰਾਂਗਾ। ਮਹਿੰਦਰ ਸਿੰਘ ਨੇ ਕਿਹਾ ।

ਮਹਿੰਦਰ ਸਿੰਘ ਤੇ ਡਾ: ਹੁਸ਼ਿਆਰ ਸਿੰਘ ਹੋਰਾਂ ਦੀ ਉਤੇ ਲਿਖੀ ਮੁਲਾਕਾਤ ਤੋਂ ਠੀਕ ਇਕ ਸਾਲ ਦੇ ਬਾਦ ਕਲਕਤੇ ਵਿਚ ਇਕ ਕਰੋੜ ਪਤੀ ਧਨਾਡ ਤੇ ਉੱਚ ਘਰਾਣੇ ਦੇ ਮਨੁਖ ਦੇ ਮਾਰੇ ਜਾਣ ਦੀ ਹਿਰਦੇ ਵੇਦਕ ਦੁਰ-ਘਟਨਾ ਨੇ ਆਮ ਜਨਤਾ ਵਿਚ ਬੜਾ ਭੈ ਪਾਇਆ ਹੋਇਆ ਸੀ । ਇਹ ਘਟਨਾ ਐਦਾਂ ਹੋਈ ਦਸੀ ਜਾਂਦੀ ਹੈ ਕਿ ਇਕ ਬੁਢੜੀ ਨੌਕਰਾਣੀ ਆਪਣੇ ਕੰਮ ਤੋਂ ਵੇਹਲਿਆਂ ਹੋ ਕੇ ਰਾਤ ਦੇ ਗਿਆਰਾਂ ਵਜੇ ਆਪਣੇ ਕਮਰੇ ਵਿਚ ਦੂਜੀ ਛਤੇ ਕੁਰਸੀ ਤੇ ਬੈਠੀ ਉੱਘ ਰਹੀ ਸੀ। ਦੇਵਨੇਤ ਨਾਲ ਜਿਸ ਥਾਂ ਉਹ ਬੈਠੀ ਸੀ ਉਥੋਂ ਗਲੀ ਵਿਚ ਆਉਣ ਜਾਣ ਵਾਲੇ ਦੂਰ ਤਕ ਦਿਸ ਸਕਦੇ ਸਨ। ਅੱਚਨਚੇਤ ਉਹਨੇ ਵੇਖਿਆ ਕਿ ਇਕ ਬਿਰਧ ਆਦਮੀ ਚਿਟੀ, ਲੰਮੀ ਦਾਹੜੀ ਤੇ ਵਡਮੁਲੇ ਕੱਪੜਿਆਂ ਵਾਲਾ ਗਲੀ ਦੇ ਇਕ ਪਾਸੇ ਵਲੋਂ ਤੁਰਿਆ ਆ ਰਿਹਾ ਸੀ ਅਤੇ ਐਨ ਉਸੇ ਵੇਲੇ ਗਲੀ ਦੇ ਦੂਜੇ ਪਾਸਿਓਂ ਇਕ ਨਾਟਾਂ ਜਿਹਾ ਆਦਮੀ ਵੀ ਆਉਂਦਾ ਦਿਸਿਆ । ਜਦੋਂ ਉਹ ਦੋਵੇਂ ਇਕ ਦੂਜੇ ਦੇ ਨੇੜੇ ਪੁਜ ਗਏ ਤਾਂ ਐਉਂ ਜਾਪਿਆ ਜਿਦਾਂ ਕਿ ਬੁਢੇ ਨੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਕੁਝ ਪੁਛਿਆ ਹੁੰਦਾ ਹੈ । ਉਸ ਵੇਲੇ ਪੂਰਨਮਾਸ਼ੀ ਦੇ ਚੰਦ ਦੀ ਚਾਨਣੀ ਹੋਣ ਕਰਕੇ ਦੋਵਾਂ ਦੀਆਂ , ਸ਼ਕਲਾਂ ਚੰਗੀ ਤਰਾਂ ਦਿਸ ਰਹੀਆਂ ਸਨ ।

ਜਦੋਂ ਬੁਢੀ ਨੇ ਗੌਹ ਕਰਕੇ ਨਾਟੇ ਜਹੇ ਵਲ ਵੇਖਿਆ ਤਾਂ ਉਹਨੂੰ ਬੁਢੀ ਨੇ ਝਟ ਪਟ ਹੀ ਪਛਾਣ ਲਿਆ ਕਿ ਉਹ ਗੁਪਤ ਸਿੰਘ ਹੈ, ਜਿਸ ਉਹਨੇ ਆਪਣੇ ਮਾਲਕ ਨੂੰ ਮਿਲਨ ਆਇਆਂ ਨੂੰ ਵੇਖਿਆ ਸੀ ਅਤੇ ਜਿਸਦੀ ਸ਼ਕਲ ਬੜੀ ਡਰਾਉਣੀ ਤੇ ਭੈੜੀ ਲੱਗੀ ਸੀ । ਬੁਢੀ ਨੇ ਨਾਟੇ ਦੇ ਹੱਥ ਵਿਚ ਇਕ ਸੋਟੀ ਵੀ ਵੇਖੀ ਸੀ । ਨਾਟੇ ਨੇ ਬੁਢੇ ਦੀ


੧੪੨