ਪੰਨਾ:Sariran de vatandre.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਬੁਢੀ ਦੇ ਹੋਰ ਦਿਤੇ ਬਿਆਨ ਦੱਸ ਕੇ ਕਿਹਾ ਕਿ ਆਪ ਜੀ ਮਰਨ ਵਾਲੇ ਦੇ ਪਤੇ ਦੇ ਬਾਰੇ ਦਸੋ । ਮਹਿੰਦਰ ਸਿੰਘ ਨੇ ਉੱਤਰ ਦਿੱਤਾ ਕਿ ਉਹ ਲੋਥ ਨੂੰ ਵੇਖ ਕੇ ਕੁਝ ਦੱਸਣਗੇ ।

ਮਹਿੰਦਰ ਸਿੰਘ ਨੂੰ ਨਾਲ ਲੈ ਕੇ ਪੁਲੀਸ ਹਸਪਤਾਲ ਪੁਜੀ ਜਿਥੇ ਕਿ ਪੋਸਟ ਮਾਰਟਮ ਲਈ ਲਾਸ਼ ਲਿਆਂਦੀ ਗਈ ਸੀ, ਮਹਿੰਦਰ ਸਿੰਘ ਨੇ ਲਾਸ਼ ਨੂੰ ਮੁਰਦੇ ਖਾਨੇ ਵਿਚ ਵੇਖ ਕੇ ਕਿਹਾ ਕਿ-

“ਮੈਂ ਏਸ ਬੁਢੇ ਨੂੰ ਪਛਾਣਦਾ ਹਾਂ । ਇਹ ਲੋਥ ਸ: ਦੌਲਤ ਸਿੰਘ, ਇਕ ਕਰੋੜਪਤੀ ਧਨਾਡ ਤੇ ਉੱਚ ਘਰਾਣੇ ਵਾਲਿਆਂ ਦੀ ਹੈ । ਅਤੇ ਇਹ ਰੀਜ਼ਰਵ ਬੈਂਕ ਦੇ ਗਵਰਨਰ ਤੇ ਹੁਣ ਐਮ-ਪੀ ਹਨ । ਇਹ ਸੁਣ ਕੇ ਪੋਲੀਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਮਹਿੰਦਰ ਸਿੰਘ ਤੋਂ ਪੁਛ ਕੀਤੀ ਕਿ-“ਕੀ ਉਹ ਉਸ ਨਾਟੇ ਜਹੇ ਦਾ ਪਤਾ ਦੱਸ ਸਕਦਾ ਹੈ ਕਿ ਉਹ ਕੌਣ ਤੇ ਕਿਥੇ ਰਹਿ ਰਿਹਾ ਹੈ ?

ਪੁਲੀਸ ਵਾਲਿਆਂ ਕੋਲ ਟੁਟੀ ਹੋਈ ਸੋਟੀ ਦਾ ਅੱਧਾ ਹਿੱਸਾ ਵੇਖ ਕੇ ਮਹਿੰਦਰ ਸਿੰਘ ਨੇ ਉਹ ਸੋਟੀ ਪਛਾਣ ਲਈ, ਕਿਉਂਕਿ ਇਹ ਬੈਂਤ ਦੀ ਵਡਮੁਲੀ ਸੋਟੀ ਉਹਨੇ ਆਪ ਹੀ ਡਾ: ਹੁਸ਼ਿਆਰ ਸਿੰਘ ਨੂੰ ਉਹਦੇ ਜਨਮ ਦਿਨ ਦੀ ਖੁਸ਼ੀ ਤੇ ਦਿਤੀ ਸੀ । ਇਹ ਵੇਖ ਕੇ ਮਹਿੰਦਰ ਸਿੰਘ ਨੇ ਕਿਹਾ ਕਿ ਮੈਂ ਉਸ ਨਾਟੇ ਜਹੇ ਦਾ ਪਤਾ ਜਾਣਦਾ ਹਾਂ, ਚਲੋ ਮੈਂ ਤੁਹਾਨੂੰ ਉਹਦੇ ਘਰ ਲੈ ਚਲਦਾ ਹਾਂ ।

ਜਦੋਂ ਮਹਿੰਦਰ ਸਿੰਘ ਪੁਲੀਸ ਨੂੰ ਨਾਲ ਲੈ ਕੇ ੪੨੦ ਹਾਜੀ ਬਿਲਡਿੰਗ ਚਿਤਰੰਜਨ ਐਵੇਨੀਉ ਵਾਲੇ ਘਰ ਪੁਜਾ ਤਾਂ ਅਗੋਂ ਗੁਪਤ ਸਿੰਘ ਦੀ ਨੌਕਰਾਣੀ ਨੇ ਦਸਿਆ ਕਿ ਗੁਪਤ ਸਿੰਘ ਅੱਜ ਕੋਈ ਦੋ ਮਹੀਨੇ ਪਿਛੋਂ ਘਰ ਆਇਆ ਸੀ ਪਰ ਕੋਈ ਇਕ ਘੰਟਾ ਹੀ ਰਹਿ ਕੇ ਫੇਰ ਕਿਧਰੇ ਚਲਾ ਗਿਆ ਹੈ ਅਤੇ ਪਤਾ ਨਹੀਂ ਕਦੋਂ ਮੁੜ ਕੇ ਆਵੇਗਾ ?


੧੪੪