ਪੰਨਾ:Sariran de vatandre.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿੰਦਰ ਸਿੰਘ ਨੇ ਨੌਕਰਾਣੀ ਨੂੰ ਦਸਿਆ ਕਿ ਪੁਲੀਸ ਘਰੇ ਦੀ ਤਲਾਸ਼ੀ ਲੈਣਾ ਚਾਹੁੰਦੀ ਹੈ ।

ਪਹਿਲੋਂ ਤਾਂ ਬੁਢੀ ਨੇ ਨਾਂਹ-ਨੁਕਰ ਕੀਤੀ ਪਰ ਅੰਤ ਵਿਚ ਚੁਪ ਕਰ ਗਈ । ਪੁਲੀਸ ਨੇ ਅੰਦਰ ਜਾ ਕੇ ਵੇਖਿਆ ਕਿ ਮੇਜ਼ਾਂ ਤੇ ਅਲਮਾਰੀਆਂ ਦੇ ਦਰਾਜ਼ ਖੁਲੇ ਪਏ ਹਨ ਤੇ ਕਮਰੇ ਵਿਚਲੀ ਅੰਗੀਠੀ ਵਿਚ ਸੜੇ ਹੋਏ ਕਾਗ਼ਜ਼ਾਂ ਦਾ ਢੇਰ ਲੱਗਾ ਹੋਇਆ ਹੈ । ਉਸ ਢੇਰ ਦੇ ਫੋਲਣ ਨਾਲ ਇਕ ਹਰੇ ਰੰਗ ਦੀ ਚੈਕ ਬੁਕ ਦਾ ਕੁਝ ਅਨ-ਸੜਿਆ ਹਿਸਾ ਮਿਲ ਗਿਆ । ਇਕ ਦਰਵਾਜ਼ੇ ਦੇ ਪਿਛੋਂ ਟੁਟੀ ਹੋਈ ਸੋਟੀ ਦਾ ਦੂਜਾ ਅੱਧਾ ਹਿੱਸਾ ਵੀ ਲੱਭ ਪਿਆ | ਇਹਨਾਂ ਦੋਵਾਂ ਚੀਜ਼ਾਂ ਨੂੰ ਲੱਭ ਕੇ ਪੁਲੀਸ ਦੇ ਅਫ਼ਸਰ ਬੜੇ ਖੁਸ਼ ਹੋਏ ਕਿ ਹੁਣ ਗੁਪਤ ਸਿੰਘ ਉਹਨਾਂ ਦੇ ਹੱਥ ਵਿਚੋਂ ਬਚ ਕੇ ਕਿਤੇ ਨਹੀਂ ਜਾ ਸਕਦਾ। ਪਰ ਉਹਨਾਂ ਭੋਲੇ ਪੁਰਸ਼ਾਂ ਨੂੰ ਕੀ ਪਤਾ ਸੀ ਕਿ ਉਹਨੂੰ ਫੜਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਕਿਉਂਕਿ ਨੌਕਰਾਂ ਚਾਕਰਾਂ ਜਾਂ ਹੋਰ ਕਿਸੇ ਨੇ ਕਦੇ ਵੀ ਉਹਨੂੰ ਗੌਹ ਨਾਲ ਨਹੀਂ ਸੀ ਵੇਖਿਆ। ਉਹਦਾ ਕੋਈ ਫੋਟੋ ਵੀ ਨਹੀਂ ਸੀ ਲੱਭਾ । ਉਹਦੇ ਟੱਬਰ ਜਾਂ ਸਾਕਾਂ ਅੰਗਾਂ ਦਾ ਕੋਈ ਪਤਾ ਹੀ ਨਹੀਂ ਸੀ। ਹਾਂ ਕੇਵਲ ਉਹਦਾ ਕੁਬੇ ਹੋਣਾ ਸਾਰੇ ਜਾਣਦੇ ਸਨ |ਪਰ ਕੀ ਸੰਸਾਰ ਵਿਚ ਨਾਟੇ ਤੇ ਕਈ ਹੋਰ ਨਹੀਂ ਹਨ। ਏਸ ਲਈ ਪੁਲੀਸ ਉਹਦੀ ਭਾਲ ਕਰਨ ਲਈ ਕੀ ਖਾਸ ਨਿਸ਼ਾਨੀ ਦਸ ਕੇ ਉਹਨੂੰ ਫੜੇਗੀ?

ਕੋਈ ਤਰਕਾਲਾਂ ਦੇ ਵੇਲੇ ਮਹਿੰਦਰ ਸਿੰਘ ਡਾ: ਹੁਸ਼ਿਆਰ ਸਿੰਘ ਦੋ ਘਰ ਜਾ ! ਅਗੋਂ ਨੌਕਰ ਸੇਵਾ ਸਿੰਘ ਨੇ ਦਸਿਆ ਕਿ ਡਾਕਟਰ ਆਪਣੇ ਸੌਣ ਵਾਲੇ ਕਮਰੇ ਵਿਚ ਮੰਜੀ ਤੇ ਬੀਮਾਰ ਹੋਣ ਕਰਕੇ ਲੰਮਾ ਪਿਆ ਹੋਇਆ ਹੈ । ਇਹ ਪਹਿਲਾ ਮੌਕਾ ਸੀ ਕਿ ਮਹਿੰਦਰ ਸਿੰਘ ਅਗੋਂ ਡਾਕਟਰ ਨੂੰ ਮਕਾਨ ਦੇ ਏਸ ਹਿਸੇ ਵਿਚ ਮਿਲਿਆ ਸੀ ਡਾਕਟਰ ਨੇ ਲੰਮੇ ਪਿਆਂ ਹੀ ਸਤਿ ਸ੍ਰੀ ਅਕਾਲ ਬੁਲਾਈ ਅਤੇ


੧੪੫