ਪੰਨਾ:Sariran de vatandre.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰਸੀ ਤੇ ਕੋਲ ਹੀ ਬਹਿਣ ਲਈ ਹਥ ਦੇ ਇਸ਼ਾਰੇ ਨਾਲ ਸਮਝਾਇਆ। ਮਹਿੰਦਰ ਸਿੰਘ ਨੇ ਬੈਠਦਿਆਂ ਹੀ ਕਿਹਾ ਕਿ-

"ਕੀ ਆਪ ਜੀ ਨੇ ਅਜ ਹੋਈ ਕਿਸੇ ਬੇ-ਗੁਨਾਂਹ ਦੀ ਖੂਨੀ ਦੁਰ-ਘਟਨਾ ਦੇ ਬਾਰੇ ਸੁਣਿਆ ਹੈ ?”

“ਜੀ ਹਾਂ, ਅਖਬਾਰਾਂ ਵੇਚਣ ਵਾਲੇ ਉੱਚੀ ਉੱਚੀ ਕੂਕ ਕੇ ਕਹਿ ਰਹੇ ਸਨ, ਤੇ ਮੈਂ ਮੰਜੀ ਤੇ ਹੀ ਲੰਮੇ ਪਏ ਹੋਏ ਨੇ ਸੁਣਿਆ ਸੀ। ਡਾਕਟਰ ਨੇ ਉਤ੍ਰ ਦਿਤਾ |

“ਸ: ਦੌਲਤ ਸਿੰਘ ਜੀ ਬੜੇ ਧਨਾਡ ਤੇ ਉਚ ਘਰਾਣੇ ਅਤੇ ਆਪ ਜੀ ਵਾਂਗ ਮੇਰੇ ਪੁਰਾਣੇ ਮਿਤਰ ਤੇ ਗਾਹਕ ਸਨ। ਉਹਨਾਂ ਦਾ ਆਪ ਜੀ ਵਾਂਗ ਮੇਰੇ ਉਤੇ ਪੂਰਾ ਭਰੋਸਾ ਸੀ। ਉਹਨਾਂ ਦੇ ਸਾਰੇ | ਕਾਨੂੰਨੀ ਕੰਮ ਕਾਰ ਮੈਂ ਹੀ ਕਰਦਾ ਕਰਾਉਂਦਾ ਹੁੰਦਾ ਸਾਂ | ਕੀ ਆਪ ਜੀ ਨੇ ਗੁਪਤ ਸਿੰਘ ਨੂੰ ਕਿਤੇ ਭੁਲ ਨਾਲ ਆਪਣੇ ਘਰ ਵਿਚ ਤਾਂ ਲੁਕਾ ਕੇ ਨਹੀਂ ਰਖਿਆ ਹੋਇਆ | ਮਹਿੰਦਰ ਸਿੰਘ ਨੇ ਪੁਛ ਕੀਤਾ|

"ਸ: ਮਹਿੰਦਰ ਸਿੰਘ ਜੀ ! ਆਪ ਜੀ , ਮੇਰੇ ਕੋਲੋਂ ਆਯੂ ਵਿਚ ਵਡੇ, ਮੇਰੇ ਪੁਰਾਣੇ ਤੇ ਗੁਹੜੇ ਮਿਤਰ ਹੋ ਇਸ ਲਈ ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੌਗੰਧ ਖਾ ਕੇ ਕਹਿੰਦਾ ਹਾਂ ਕਿ ਆ ਗੁਪਤ ਸਿੰਘ ਨੂੰ ਅਜ ਤੋਂ ਪਿਛੋਂ ਅਖੀ ਨਹੀਂ ਵੇਖਾਂਗਾ। ਮੈਂ ਆਪ ਜੀ ਨੂੰ ਵਚਨ ਦੇਂਦਾ ਹਾਂ ਕਿ ਮੈਂ ਅਜ ਤੋਂ ਅਪਣਾ ਸੰਬੰਧ ਉਸ ਨਾ ਉੱਕਾ ਹੀ ਤੋੜ ਲਿਆ ਹੈ | ਅਤੇ ਹੁਣ ਉਹਨੂੰ ਮੇਰੀ ਸਹਾਇਤਾ ? ਲੋੜ ਵੀ ਨਹੀਂ ਰਹੀ | ਆਪ ਜੀ ਉਹਨੂੰ ਐਨਾਂ ਨਹੀਂ ਜਾਣਦੇ ਕਿ ਮੈਂ ਜਾਣਦਾ ਹਾਂ। ਹੁਣ ਉਹ ਐਹੋ ਜਹੇ ਥਾਂ ਪੁਜ ਗਿਆ ਹੈ। ਉਹਨੂੰ ਕੋਈ ਫੜ ਹੀ ਨਹੀਂ ਸਕਦਾ ਅਤੇ ਨਾ ਹੀ ਕੋਈ ਹੁਣ ਉਹਨੂੰ ਖਤਰਾ ਹੈ | ਪਰ ਹਾਂ, ਇਕ ਸਲਾਹ ਮੈਂ ਉਹਦੇ ਬਾਰੇ ਆਪ ਜੀ ਤੋਂ ਲੈ ਅਤੀ ਜ਼ਰੂਰੀ ਸਮਝਦਾ ਹਾਂ । ਮੈਨੂੰ ਅੱਜ ਇਕ ਚਿੱਠੀ ਗੁਪਤ ਸਿੰਘ

੧੪੬