ਪੰਨਾ:Sariran de vatandre.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਮਿਲੀ ਹੈ ਤੇ ਹੁਣ ਮੈਨੂੰ ਸਮਝ ਨਹੀਂ ਲਗਦੀ ਕਿ ਕੀ ਮੈਂ ਉਹ ਪੁਲੀਸ ਨੂੰ ਦਿਖਾਵਾਂ ਜਾਂ ਨਾ ਦਿਖਾਵਾਂ । ਅਖੀਰ ਵਿਚ ਮੈਂ ਇਹ ਸੋਚਿਆ " ਹੈ ਕਿ ਮੈਂ ਉਹ ਚਿੱਠੀ ਆਪ ਜੀ ਨੂੰ ਹੀ ਦੇ ਦੇਵਾਂ । ਆਪ ਜੀ ਜਿਦਾਂ ਵੀ ਚੰਗਾ ਜਾਣੋ ਓਦਾਂ ਹੀ ਕਰੋ । ਕਿਉਂਕਿ ਮੈਨੂੰ ਆਪ ਜੀ ਤੇ ਪੂਰਾ ਭਰੋਸਾ ਹੈ ।’’ ਡਾਕਟਰ ਨੇ ਕਿਹਾ |

"ਆਪ ਜੀ ਨੂੰ ਸ਼ਾਇਦ ਡਰ ਲਗ ਰਿਹਾ ਹੈ ਕਿ ਪੁਲੀਸ ਇਹ ਚਿਠੀ ਵੇਖ ਕੇ ਉਹਨੂੰ ਲੱਭਕੇ ਫੜ ਨਾ ਲਵੇ। ਮਹਿੰਦਰ ਸਿੰਘ ਨੇ ਕਿਹਾ।

“ਨਹੀਂ ਭਰਾ ਜੀ ! ਆਪ ਜੀ ਮੇਰੇ ਕਹੇ ਤੇ ਪੂਰਾ ਭਰੋਸਾ ਕਰੋ ਕਿ ਮੈਨੂੰ ਗੁਪਤ ਸਿੰਘ ਦੇ ਬਾਰੇ ਤਾਂ ਕੋਈ ਡਰ ਨਹੀਂ, ਕਿਉਂਕਿ ਮੇਰਾ ਉਹਦੇ ਨਾਲ ਕੋਈ ਵਾਸਤਾ ਨਹੀਂ ਰਿਹਾ। ਹੁਣ ਤਾਂ ਮੈਨੂੰ ਆਪਣੀ ਇਜ਼ਤ ਤੇ ਆਬਰੂ ਦੇ ਬਦਨਾਮ ਹੋਣ ਦਾ ਡਰ ਹੈ। ਕਿਉਂਕਿ ਜੇ ਜਨਤਾ ਨੂੰ ਪਤਾ ਲਗ ਗਿਆ ਹੈ ਕਿ ਉਹਦਾ ਥੋੜਾ ਬਹੁਤ ਮੇਲ ਜੋਲ ਜਾਂ ਆਉਣ ਜਾਣ ਮੇਰੇ ਨਾਲ ਵੀ ਸੀ ਤਾਂ ਮੇਰੀ ਇਜ਼ਤ ਆਬਰੂ) ਤੇ ਡਾਕਟਰੀ ਦੀ ਪਰੈਕਟਸ ਸਾਰੀ ਮਿੱਟੀ ਵਿਚ ਮਿਲ ਜਾਵੇਗੀ । ਮੈਨੂੰ ਤਾਂ ਇਹੋ ਹੀ ਡਰ ਲਗ ਰਿਹਾ ਹੈ। ਡਾਕਟਰ ਨੇ ਕਿਹਾ ਤੇ ਨਾਲ ਹੀ ਉਹ ਚਿੱਠੀ ਮਹਿੰਦਰ ਸਿੰਘ ਨੂੰ ਫੜਾ ਦਿਤੀ।

ਚਿੱਠੀ ਗੁਰਮੁਖੀ ਅੱਖਰਾਂ ਵਿਚ ਲਿਖੀ ਹੋਈ ਸੀ ਪਰ ਅੱਖਰ ਬਹੁਤ ਹੀ ਟੇਢੇ ਕਰਕੇ ਲਿਖੇ ਹੋਏ ਸਨ ਅਤੇ ਅੰਤ ਵਿਚ ਗੁਪਤ ਸਿੰਘ ਦੀ ਸਹੀ ਸੀ । ਉਸ ਵਿਚ ਲਿਖਿਆ ਹੋਇਆ ਸੀ ਕਿ-

ਡਾ: ਹੁਸ਼ਿਆਰ ਸਿੰਘ ਜੀ ਆਪ ਜੀ ਨੂੰ ਮੇਰੇ ਬਾਰੇ ਕੋਈ ਚਿਨਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਮੈਂ ਹੁਣ ਇਕ ਐਹੋ ਜਹੇ ਥਾਂ ਪੁਜ ਗਿਆ ਹਾਂ ਜਿਥੋਂ ਕਿ ਮੈਨੂੰ ਕੋਈ ਫੜ ਹੀ ਨਹੀਂ ਸਕਦਾ ਅਤੇ ਨਾ ਹੀ ਮੈਂ ਆਪਣੇ ਆਪ ਜੋ ਚਾਹਵਾਂ ਤਾਂ ਮੁੜਕੇ ਹੀ ਆ ਸਕਦਾ ਹਾਂ । ਏਸ ਤੋਂ ਆਪ ਜੀ ਮੇਰਾ ਭਾਵ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ


੧੪੭