ਪੰਨਾ:Sariran de vatandre.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਕਿਥੇ ਹਾਂ । ਮੈਂ ਡਾਕਟਰ ਸਾਹਿਬ ਜੀ ਆਪ ਜੀ ਦਾ ਬੜਾ ਹੀ ਧੰਨਵਾਦੀ ਹਾਂ ਕਿ ਆਪ ਜੀ ਨੇ ਕਲ ਤਕ ਮੇਰੀ, ਤਨ ਮਨ ਤੇ ਧਨ ਨਾਲ ਸਹਾਇਤਾ ਹਰ ਔਕੜ ਸਮੇਂ ਕੀਤੀ ਹੈ।"

'ਕੀ ਆਪ ਜੀ ਦੇ ਕੋਲ ਉਹ , ਲਫਾਫਾ ਹੈ ਜਿਸ ਵਿਚ ਕਿ ਇਹ ਚਿੱਠੀ ਬੰਦ ਹੋ ਕੇ ਆਈ ਸੀ। ਮਹਿੰਦਰ ਸਿੰਘ ਨੇ ਪੁਛ ਕੀਤੀ ।

"ਨਹੀਂ ਜੀ ਉਹ ਤਾਂ ਮੈਂ ਸਾੜ ਛਡਿਆ ਸੀ। ਉਸ ਉਤੇ ਕੋਈ ਮੋਹਰ ਨਹੀਂ ਸੀ ਕਿਉਂਕਿ ਚਿੱਠੀ ਕਿਸੇ ਦੇ ਹੱਥੀਂ ਪੁਜੀ ਸੀ । ਡਾਕਟਰ ਨੇ ਉਤ੍ਰ ਦਿਤਾ |

'ਤਾਂ ਕੀ ਇਹ ਮੈਂ ਆਪਣੇ ਪਾਸ ਸਾਂਭ ਕੇ ਰਖ ਛੱਡਾਂ । ਵਕੀਲ ਸਾਹਿਬ ਨੇ ਪੁਛਿਆ|

“ਜੀ ਹਾਂ ! ਆਪ ਜੀ ਜਿਦਾਂ ਵੀ ਚੰਗਾ ਸਮਝੋ ਕਰੋ । ਮੈਨੂੰ ਤਾਂ ਏਸ ਵੇਲੇ ਘਾਬਰੇ ਹੋਏ ਨੂੰ ਕੁਝ ਸੁਝ ਨਹੀਂ ਰਿਹਾ ਕਿ ਕੀ ਕੀਤਾ ਜਾਏ । ਮੇਰੀ ਤਾਂ ਅਕਲ ਮਾਰੀ ਹੋਈ ਹੈ । ਡਾਕਟਰ ਨੇ ਉਤ੍ਰ ਦਿਤਾ |

ਇਕ ਗਲ ਮੈਂ ਆਪ ਜੀ ਤੋਂ ਪੁੱਛਣਾ ਚਾਹੁੰਦਾ ਹਾਂ, ਪਰ ਜੇਕਰ ਆਪ ਜੀ ਗੁਸਾ ਨਾ ਕਰੋ ਤਾਂ ਪੂਛਾਂ ਕਿ ‘‘ਕੀ ਗੁਪਤ ਸਿੰਘ ਨੇ ਅਪਣੇ ਰੋਹਬ ਨਾਲ ਆਪ ਜੀ ਤੋਂ ਇਹ ਵਿਲ ਲਿਖਾਈ ਸੀ।

ਡਾਕਟਰ ਨੇ ਦੰਦਾਂ ਹੇਠ ਜੀਭ ਦਬ ਕੇ ਕੁਝ ਔਖੇ ਜਹੇ ਹੋ ਕੇ ਕੇਵਲ ਸਿਰ ਹਿਲਾ ਕੇ ਨਾਂਹ ਜਹੀ ਕਰਨ ਵਾਂਗ ਦਸਿਆ । ਅਤੇ ਨਾਲ ਹੀ ਕਿਹਾ ਕਿ 'ਵਕੀਲ ਸਾਹਿਬ ! ਮੈਨੂੰ ਬੜਾ ਸਬਕ ਮਿਲ ਚੁੱਕਾ ਹੈ, ਹੁਣ ਮੈਂ, ਅਗਾਂਹ ਤੋਂ ਸਾਵਧਾਨ ਹੋ ਜਾਵਾਂਗਾ ਅਤੇ ਉਹਦੇ ਦਾਓ ਵਿਚ ਨਹੀਂ ਆਵਾਂਗਾ।

ਇਹ ਸੁਣਕੇ ਮਹਿੰਦਰ ਸਿੰਘ ਕਮਰੇ ਵਿਚੋਂ ਬਾਹਰ ਆ ਗਿਆ ਤੇ ਨੌਕਰ ਸੇਵਾ ਸਿੰਘ ਤੋਂ ਪੁਛ ਕੀਤੀ ਕਿ 'ਕੀ ਕੋਈ ਚਿੱਠੀ, ਅਜ ਹੱਥੀਂ ਦੇਣ ਆਇਆ ਸੀ ।


੧੪੮