ਪੰਨਾ:Sariran de vatandre.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਨਹੀਂ ਸੀ। ਪਿਛਲੇ ਜੀਵਨ ਦੀ ਫੋਲਾ ਫਾਲੀ ਕਰਨ ਤੋਂ ਸਿਵਾਏ ਉਹਦੇ ਪਸ਼ੂਪੁਣੇ ਦੇ ਹੋਰ ਕੁਝ ਨਹੀਂ ਸੀ ਲਭਦਾ । ੪੨੦ ਹਾਜੀ ਬਿਲਡਿੰਗ ਚਿਤਰੰਜਨ ਐਵੇਨੀਉ ਤੋਂ ਖੂਨ ਕਰਨ ਵਾਲੇ ਦਿਨ ਉਹ ਉਥੋਂ ਚਲਾ ਗਿਆ ਸੀ ਤੇ ਫੇਰ ਉਹਦੀ ਦੱਸ-ਯੁੱਖ ਹੀ ਨਹੀਂ ਸੀ ਪਈ। ਮਹਿੰਦਰ ਸਿੰਘ ਵੀ ਹੁਣ ਆਮ ਜਨਤਾ ਦੇ ਵਾਂਗ ਹੌਲੀ ਹੌਲੀ ਗੁਪਤ ਸਿੰਘ ਨੂੰ ਭੁਲਦਾ ਜਾਂਦਾ ਸੀ। ਉਹਦਾ ਵਿਚਾਰ ਸੀ ਕਿ ਸ: ਦੌਲਤ ਸਿੰਘ ਦਾ ਖੂਨ ਹੋਣ ਨਾਲ ਇਕ ਗੁਪਤ ਸਿੰਘ ਵਰਗੀ ਬਲਾ ਦੂਰ ਹੋ ਗਈ ਹੈ ਅਤੇ ਇਹ ਚੰਗਾ ਹੀ ਹੋਇਆ ਹੈ । ਡਾ: ਹੁਸ਼ਿਆਰ ਸਿੰਘ ਵੀ ਹੁਣ ਫੇਰ ਮੁੜ ਸੋਸਾਇਟੀ ਵਿਚ ਮਿਤ੍ਰਾ ਤੇ ਸਾਕਾਂ ਅੰਗਾਂ ਨਾਲ ਮਿਲਣ ਵਰ ਤਣ ਲਗ ਪਿਆ ਸੀ। ਏਸ ਤੋਂ ਪਹਿਲੋਂ ਉਹਦੀ ਰੁਚੀ ਭਾਈਚਾਰੇ ਵਲ ਸੀ ਪਰ ਹੁਣ ਉਹ , ਧਾਰਮਕ ਖਿਆਲਾਂ ਵਾਲਾ ਬਹੁਤਾ ਹੋ ਗਿਆ ਹੋਇਆ ਸੀ । ਬੀਮਾਰੀ ਤੋਂ ਰਾਜ਼ੀ ਹੋ ਕੇ ਉਹ ਕਲੱਬਾਂ 'ਤੇ ਸਜਣਾਂ ਮਿਤ੍ਰਾ ਦੀਆਂ ਪਾਰਟੀਆਂ ਵਿਚ ਜਾਂਦਾ ਤੇ ਉਹਨਾਂ ਨੂੰ ਘਰ ਬੁਲਾਉਣ ਲਗ ਪਿਆ ਸੀ। ਕੋਈ ਦੋ ਕੁ ਮਹੀਨੇ ਡਾਕਟਰ ਏਦਾਂ ਹੀ ਕਰਦਾ ਰਿਹਾ।

ਜਨਵਰੀ ਦੀ ੮ ਤਾਰੀਖ ਨੂੰ ਮਹਿੰਦਰ ਸਿੰਘ ਡਾ: ਧਰਮ ਸਿੰਘ ਤੇ ਕਈ ਹੋਰ ਪਤਵੰਤੇ ਮਿਤ੍ਰਾ ਨੇ ਰਾਤ ਦਾ 'ਪਰੀਤੀ ਭੋਜਨ ਡਾ: ਹੁਸ਼ਿਆਰ ਸਿੰਘ ਦੇ ਘਰ ਛਕਿਆ । ਉਸ ਰਾਤ ਡਾਕਟਰ ਨੇ ਖਿੜੇ ਮਥੇ ਸਾਰੇ ਪਰਾਹੁਣਿਆ ਦੀ ਆਉ-ਭਗਤ ਕੀਤੀ ਤੇ ਉਸ ਦਿਨ ਉਹ ਬੀਮਾਰੀ ਤੋਂ ਪਹਿਲੋਂ ਵਰਗਾ ਜਾਪਦਾ ਸੀ। ੧੨ ਜਨਵਰੀ ਤੇ ਫੇਰ ੧੪ ਜਨਵਰੀ ਨੂੰ ਮਹਿੰਦਰ ਸਿੰਘ ਵਾਸਤੇ ਡਾਕਟਰ ਦੇ ਘਰ ਦੇ ਬੂਹੇ ਫੇਰ ਬੰਦ ਹੋ ਗਏ । ਪੂਛ ਕਰਨ ਤੋਂ ਪਤਾ ਲਗਾ ਕਿ ਡਾਕਟਰ ਫੇਰ ਬਹੁਤਾ ਸਖਤ ਬੀਮਾਰ ਹੋ ਗਿਆ ਹੈ ਅਤੇ ਉਹ ਕਿਸੇ ਨਾਲ ਗਲ ਬਾਤ ਨਹੀਂ ਕਰਨਾ ਚਾਹੁੰਦਾ | ਫੇਰ ੧੫ ਜਨਵਰੀ ਨੂੰ ਵੀ ਮਹਿੰਦਰ


੧੫੧