ਪੰਨਾ:Sariran de vatandre.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਨੂੰ ਇਹੋ ਹੀ ਉਤਰ ਸੇਵਾ ਸਿੰਘ ਨੇ ਦੇ ਕੇ ਮੋੜ ਦਿਤਾ | ਮਹਿੰਦਰ ਸਿੰਘ ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਰੋਜ਼ ਹੀ ਡਾਕਟਰ ਦੇ ਘਰ ਉਹਨੂੰ ਮਿਲਣ ਲਈ ਆਉਂਦਾ ਜਾਂਦਾ ਰਿਹਾ ਸੀ ਇਸ ਕਰ ਕੇ ਏਸ ਨਾ ਮਿਲਣ ਦਾ ਉਹਦੇ ਉਤੇ ਬੜਾ ਅਸਰ ਪੈ ਰਿਹਾ ਸੀ। ਏਸੇ ਕਰਕੇ ਕੋਈ ਪੰਜਵੇਂ ਦਿਨ ਜਦੋਂ ਅਗੋਂ ਉਹਨੂੰ ਸੁਕਾ ਉਤਰ ਮਿਲਿਆ ਤਾਂ ਉਹ ਸਿਧਾ ਡਾ: ਧਰਮ ਸਿੰਘ ਦੇ ਘਰ ਜਾ ਪੁੱਜਾ |

ਉਸ ਦੇ ਘਰ ਉਹਨੂੰ ਕੋਈ ਰੋਕ ਟੋਕ ਤਾਂ ਨਾ ਹੋਈ ਪਰ ਜਦੋਂ ਉਹਨੇ ਡਾ: ਧਰਮ ਸਿੰਘ ਦਾ ਚੇਹਰਾ ਵੇਖਿਆ ਤਾਂ ਉਹ ਘਾਬਰ ਗਿਆ । ਕਿਉਂਕਿ ਉਹਦਾ ਚੇਹਰਾ ਪੀਲਾ ਭੁਕ ਸੀ । ਸਰੀਰ ਦਾ ਮਾਸ : ਢਿਲਕ ਰਿਹਾ ਸੀ | ਅੱਖਾਂ ਪੀਲੀਆਂ ਜਹੀਆਂ ਸਨ ਅਤੇ ਇਉਂ ਜਾਪ ਰਿਹਾ ਸੀ ਜਿਦਾਂ ਉਹਨੂੰ ਅੰਦਰੇ ਅੰਦਰ ਕੋਈ ' ਰੋਗ ਖਾਈ ਜਾ ਰਿਹਾ ਹੁੰਦਾ ਹੈ । ਇਹ ਹੋ ਹੀ ਨਹੀਂ ਸੀ ਸਕਦਾ ਕਿ ਡਾਕਟਰ ਮੌਤ ਕੋਲੋਂ ਡਰਦਾ ਹੋਵੇ ਪਰ ਉਹਦੇ ਚੇਹਰੇ ਦੀ ਪਿਲੱਤਣ ਤੇ ਕਮਜ਼ੋਰੀ ਸਾਫ਼ ਦਸ ਰਹੀ ਸੀ ਕਿ ਉਹਨੂੰ ਕੋਈ ਅੰਦਰੁਨੀ ਰੋਗ ਹੈ । ਮਹਿੰਦਰ ਸਿੰਘ ਦੇ ਪੁੱਛਣ ਤੇ ਡਾਕਟਰ ਨੇ ਦਸਿਆ ਕਿ ਮੈਨੂੰ ਇਕ ਖਾਸ ਭਾਂਤ ਦਾ ਵਹਿਮ ਦਾ ਰੋਗ' ਲਗ ਜਾਣ ਕਰ ਕੇ ਮੇਰੀ ਇਹ ਹਾਲਤ ਹੋ ਗਈ ਹੈ ਅਤੇ ਮੈਨੂੰ ਹੁਣ ਨਿਸਚੇ ਹੋ ਗਿਆ ਹੈ ਕਿ ਮੈਂ ਬਚ ਹੀ ਨਹੀਂ ਸਕਾਂਗਾ। ਮੈਂ ਕੋਈ ਥੋੜੇ ਜਹੇ ਗਿਣਤੀ ਦੇ ਦਿਨ ਹੀ ਜੀਵਾਂਗਾ।” (ਡਾਕਟਰ ਹੁਸ਼ਿਆਰ ਸਿੰਘ ਜੀ ਵੀ ਬੀਮਾਰ ਹਨ । ਕੀ ਆਪ ਜੀ ਉਹਨਾਂ ਨੂੰ ਵੇਖਣ ਗਏ ਸੋ ’’ ਮਹਿੰਦਰ ਸਿੰਘ ਨੇ ਪੁਛਿਆ ।

ਇਹ ਸੁਣ ਕੇ ਧਰਮ ਸਿੰਘ ਨੂੰ ਮੂਰਛਾ ਜਹੀ ਆ ਗਈ । ਪਰ ਫੇਰ ਸੰਭਲ ਕੇ ਬੋਲਿਆ ਕਿ ਮੈਂ ਉਸ ਦੁਸ਼ਟ ਦੀ ਭੈੜੀ ਸ਼ਕਲ ( ਵੇਖਣਾ ਤੇ ਨਾਮ ਸੁਣਨਾ ਨਹੀਂ ਚਾਹੁੰਦਾ । ਮੈਂ ਉਸ ਤੋਂ ਤੰਗ ਆ


੧੫੨