ਪੰਨਾ:Sariran de vatandre.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੈ ਜੋ ਆਪ ਜੀ ਨੇ ਮੈਨੂੰ ਮਿਲਣਾ ਵੀ ਬੰਦ ਕਰ ਦਿਤਾ ਹੋਇਆ ਹੈ। ਘਟ ਤੋਂ ਘਟ ਘਰ ਆਏ ਨੂੰ ਤਾਂ ਨਹੀਂ ਬਗੈਰ ਮਿਲੇ ਮੋੜਨਾ ਚਾਹੀਦਾ। ਦੂਜੇ ਆਪ ਜੀ ਡਾ: ਧਰਮ ਸਿੰਘ ਨਾਲ ਕੇਹੜੀ ਗਲੋਂ ਗੁਸੇ ਹੋ ਗਏ ਹੋ |"

ਦੂਜੇ ਦਿਨ ਡਾ: ਹੁਸ਼ਿਆਰ ਸਿੰਘ ਵਲੋਂ ਚਿੱਠੀ ਦਾ ਉੱਤਰ ਆ ਗਿਆ ਜਿਸ ਵਿਚ ਲਿਖਿਆ ਹੋਇਆ ਸੀ ਕਿ ਡਾ: ਧਰਮ ਸਿੰਘ ਨਾਲ ਮੇਰੀ ਲੜਾਈ, ਮੇਰੀ ਤੇ ਉਹਨਾਂ ਦੀ ਭਲਾਈ ਦੇ ਲਈ ਹੈ । ਇਹ ਉਹਨਾਂ ਨੇ ਆਪ ਹੀ ਮੈਨੂੰ ਲਿਖਿਆ ਸੀ ਕਿ ਅਸੀਂ ਦੋਵੇਂ ਅਗੋਂ ਨੂੰ ਨਾ ਮਿਲਿਆਂ ਕਰੀਏ । ਮੇਰੀ ਵੀ ਹੁਣ ਇਹੋ ਰਾਏ ਹੈ ਕਿ ਮੈਂ ਵੀ ਹੁਣ ਇਕਾਂਤ ਵਿਚ ਹੀ ਬਾਕੀ ਦੇ ਦਿਨ ਕੱਟਾਂ । ਏਸ ਲਈ ਮੈਂ ਆਪ ਜੀ ਦੀ ਸੇਵਾ ਵਿਖੇ ਬੇਨਤੀ ਕਰਦਾ ਹਾਂ ਕਿ ਆਪ ਜੀ ਲਈ ਵੀ ਮੇਰੇ ਘਰ ਦੇ ਬੂਹੇ ਬੰਦ ਹਨ। ਇਹ ਸਾਰਾ ਮੇਰਾ ਆਪਣਾ ਦੋਸ਼ ਹੈ ਤੇ ਮੈਨੂੰ ਸ਼ਾਇਦ ਇਹ ਮੇਰੇ ਪਿਛਲੇ ਕੀਤੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ । ਆਪ ਜੀ ਦਾ ਮੈਂ ਬੜਾ ਹੀ ਧੰਨਵਾਦੀ ਹੋਵਾਂਗਾ, ਜੇਕਰ ਆਪ ਜੀ ਮੇਰੀ ਏਸ ਤਰਸ ਯੋਗ ਦਸ਼ਾ ਤੇ ਤਰਸ ਕਰਕੇ ਮੈਨੂੰ ਇਕਾਂਤ ਵਿਚ ਹੀ ਰਹਿ ਕੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਨ ਦਿਓਗੇ | ਹਾਂ, ਏਦਾਂ ਕਰਨ ਨਾਲ ਸਾਡੀ ਮਿਤਰਤਾ ਵਿਚ ਕੋਈ ਵਿਘਨ ਜਾਂ ਫਰਕ ਨਹੀਂ ਪਵੇਗਾ | ਇਹ ਮੈਂ ਆਪ ਜੀ ਨੂੰ ਭਰੋਸਾ ਦਿਵਾਉਂਦਾ ਹਾਂ।”

ਮਹਿੰਦਰ ਸਿੰਘ ਜੀ ਬੜੇ ਹੈਰਾਨ ਸਨ ਕਿ ਇਕ ਹਫ਼ਤਾ ਹੋਇਆ ਦੋਵੇਂ ਡਾਕਟਰ ਚੰਗੇ ਭਲੇ ਮਿਲਦੇ ਜੁਲਦੇ ਸਨ ਪਰ ਇਕ ਹਫ਼ਤੇ ਦੇ ਬਾਦ ਇਹਨਾਂ ਦੋਵਾਂ ਨੂੰ ਕੀ ਹੋ ਗਿਆ ਹੈ ਜੋ ਦੋਵੇਂ ਹੀ ਇਕਾਂਤ ਵਿਚ ਰਹਿਣਾ ਚਾਹੁੰਦੇ ਹਨ।

ਮਹਿੰਦਰ ਸਿੰਘ ਦੀ ਮੁਲਾਕਾਤ ਤੋਂ ਇਕ ਹਫਤੇ ਬਾਦ ਹੀ ਡਾ:


੧੫੪