ਪੰਨਾ:Sariran de vatandre.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮ ਸਿੰਘ ਸਖਤ ਰੋਗੀ ਹੋ ਕੇ ਮੰਜੇ ਤੇ ਪੈ ਗਿਆ ਅਤੇ ਕੋਈ | ਪੰਦਰਾਂ ਦਿਨਾਂ ਦੇ ਅੰਦਰ ਹੀ ਏਸ ਸੰਸਾਰ ਤੋਂ ਕੂਚ ਕਰ ਗਿਆ ਉਸ ਦੇ ਮਰਨ ਸੰਸਕਾਰ, ਵਾਲੀ ਰਾਤ ਮਹਿੰਦਰ ਸਿੰਘ ਨੂੰ ਲਾਖ ਦੀਆਂ ਮੋਹਰਾਂ ਨਾਲ ਬੰਦ ਕੀਤਾ ਇਕ ਲਫਾਫਾ ਕਿਸੇ ਦੇ ਹੱਥੀ ਭੇਜਿਆਂ ਮਿਲਿਆ । ਲਫਾਫੇ ਤੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਕਿ ਇਹ ਪਰਾਈਵੇਟ ਤੇ ਕਾਨਫੀਡੈਂਸ਼ੀਅਲ ਹੈ । ਇਸ ਨੂੰ ਸ: ਮਹਿੰਦਰ ਸਿੰਘ ਵਕੀਲ ਹੀ ਖੋਲ ਸਕਦਾ ਹੈ । ਜੇਕਰ ਉਹ ਏਸ ਦੇ ਪੁਜਣ ਤੋਂ ਪਹਿਲੋਂ ਹੀ ਮਰ ਚੁਕਾ ਹੋਵੇ ਤਾਂ ਇਹ ਬਗੈਰ ਪੜਿਆ ਹੀ ਜਿਸ ਦੇ ਹਥ ਲਗੇ ਉਹ ਸਾੜ ਦੇਵੇ ।

ਜਦੋਂ ਮਹਿੰਦਰ ਸਿੰਘ ਨੇ ਉਹ ਲਫਾਫਾ ਖੋਲਿਆ ਤਾਂ ਉਸ ਵਿਚੋਂ ਇਕ ਹੋਰ ਮੋਹਰਾਂ ਨਾਲ ਬੰਦ ਲਫਾਫਾ ਨਿਕਲਿਆ ਜਿਸ ਤੇ ਲਿਖਿਆ ਹੋਇਆ ਸੀ ਕਿ ਇਹ ਲਫ਼ਾਫਾ ਡਾ: ਹੁਸ਼ਿਆਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਜਾਂ ਤਿੰਨ ਮਹੀਨੇ ਗੁੰਮ ਰਹਿਣ ਦੇ ਬਾਦ ਹੀ ਖੋਲਿਆ ਜਾਵੇ ।

ਮਹਿੰਦਰ ਸਿੰਘ ਨੂੰ ਇਹ ਪੜ੍ਹ ਕੇ ਨਿਸਚੇ ਨਹੀਂ ਸੀ ਹੁੰਦਾ ਕਿ ਇਹ ਕੀ ਗੁੰਝਲ ਪਈ ਹੋਈ ਹੈ,ਪਹਿਲੋਂ ਤਾਂ ਡਾ: ਹੁਸ਼ਿਆਰ ਸਿੰਘ ਦਾ ਵਿਲ ਵਿਚ ਗੁੰਮ ਹੋਣਾ ਲਿਖਿਆ ਹੋਇਆ ਸੀ ਤੇ ਹੁਣ ਡਾ: ਧਰਮ ਸਿੰਘ ਜੋ ਡਾਕਟਰ ਨਾਲ ਬੋਲਦਾ ਤਕ ਵੀ ਨਹੀਂ ਹੈ ਉਹਨੇ ਵੀ ਉਹਦੇ ਗੁੰਮ ਹੋਣ ਦੇ ਬਾਰੇ ਲਿਖਿਆ ਹੈ । ਇਸ ਵਿਚ ਕੀ ਭੇਤ ਹੈ ? ਉਹ ਬੜਾ ਕਾਹਲਾ ਤੇ ਛਿਥਾ ਪੈ ਗਿਆ ਕਿ ਚਿਠੀ ਨੂੰ ਪਾੜ ਕੇ ਪੜ੍ਹ ਕੇ ਵੇਖੇ ਪਰ ਸੰਸਾਰ ਵਿਚ ਈਮਾਨਦਾਰੀ ਦੀ ਕੋਈ ਸ਼ੈ ਹੁੰਦੀ ਹੈ । ਇਹ ਸੋਚ ਕੇ ਮਹਿੰਦਰ ਸਿੰਘ ਨੇ ਉਹ ਚਿਠੀ ਅਮਾਨਤ ਵਾਂਗ ਵਿਲ ਦੇ ਨਾਲ ਹੀ ਸਾਂਭ ਕੇ ਲੋਹੇ ਦੀ ਪੇਟੀ ਵਿਚ ਰਖ ਦਿਤੀ।


੧੫੫