ਪੰਨਾ:Sariran de vatandre.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦

ਸਦਾ ਦੇ ਵਾਂਗ ਇਕ ਐਤਵਾਰ ਵਕੀਲ ਮਹਿੰਦਰ ਸਿੰਘ ਤੇ ਉਹਨਾਂ ਦੇ ਮਿਤ੍ਰ ਸ: ਜੁਗਿੰਦਰ ਸਿੰਘ ਤ੍ਰਿਕਾਲਾਂ ਦੀ ਸੈਰ ਕਰਦੇ ਭਵਾਨੀਪੁਰ ਦੇ ਬਾਜ਼ਾਰ ਬਾਸ਼ ਬਿਹਾਰੀ ਐ ਵੇਨੀਉ ਵਿਚੋਂ ਦੀ ਲੰਘਦੇ ਹੋਏ , ਉਸੇ, ਜੰਗਾਲ ਲਗੇ ਜੰਦ ਤੇ ਵਾਲੇ ਬੂਹੇ ਦੇ ਮੂਹਰੇ ਕੁਝ ਜਕੋ ਤਕਾ ਕਰਕੇ ਖਲੋ ਗਏ । ਜੋਗਿੰਦਰ ਸਿੰਘ ਨੇ ਉੱਚੀ ਜਹੀ ਕਿਹਾ ਕਿ ਵਕੀਲ ਸਾਹਿਬ ਜੀ ! ਉਸ ਵਾਰਤਾ ਦਾ ਤਾਂ ਮੇਰੇ ਵਿਚਾਰ ਵਿਚ ਹੁਣ ਅੰਤ ਹੋ ਗਿਆ ਹੋਇਆ ਹੈ ਅਤੇ ਅਸੀਂ ਜਾਂ ਹੋਰ ਕੋਈ ਗੁਪਤ ਸਿੰਘ ਨੂੰ ਕਦੇ ਵੀ ਕੋਈ ਨਹੀਂ ਵੇਖ ਸਕੇਗਾ। ਸ਼ਾਇਦ ਏਸੇ ਕਰਕੇ ਹੀ ਅੱਜ ਤਾਂ ਏਸ ਬੂਹੇ ਨੂੰ ਜੰਦਰਾ ਵੀ ਨਹੀਂ ਵੱਜਾ ਹੋਇਆ।

“ਮੈਨੂੰ ਵੀ ਪੂਰੀ ਆਸ ਹੈ ਕਿ ਕੋਈ ਵੀ ਉਹਨੂੰ ਨਹੀਂ ਵੇਖ ਸਕੇਗਾ । ਮੈਂ ਸ਼ਾਇਦ ਆਪ ਜੀ ਨੂੰ ਅਜੇ ਤੱਕ ਨਹੀਂ ਦੱਸ ਸਕਿਆ ਕਿ ਉਹ ਮੈਨੂੰ ਇਕ ਦਿਨ ਏਥੇ ਹੀ ਟੱਕਤ ਪਿਆ ਸੀ ਅਤੇ ਮੈਨੂੰ ਉਹ ਬੇ-ਰਹਿਮ ਜਿਹਾ ਹੀ ਲੱਗਦਾ ਸੀ । ਮਹਿੰਦਰ ਸਿੰਘ ਨੇ ਕਿਹਾ।

"ਮੈਂ ਵੀ ਕਿ ਪਾਗਲ ਹਾਂ ਕਿ ਅਜੇ ਤੱਕ ਇਹ ਵੀ ਨਹੀਂ ਸਮਝ ਸਕਿਆ ਕਿ ਇਹ ਬੂਹਾ ਡਾ: ਹੁਸ਼ਿਆਰ ਸਿੰਘ ਦੇ ਘਰ ਦੇ ਪਿਛਵਾੜੇ ਵਲੋਂ ਦੀ ਘਰ ਵਿਚ ਖੁਲਦਾ ਹੈ । ਜੋਗਿੰਦਰ ਸਿੰਘ ਨੇ ਕਿਹਾ ।

"ਜੇ ਇਹ ਸਚ ਹੈ ਤਾਂ ਆਓ ਅੰਦਰ ਜਾ ਕੇ ਬਾਰੀਆਂ ਥਾਣੀ


੧੫੭