ਪੰਨਾ:Sariran de vatandre.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ ਸਕਾਂਗਾ। ਮੈਨੂੰ ਆਪ ਜੀ ਦੋਵਾਂ ਨੂੰ ਮਿਲ ਕੇ ਬੜੀ ਹੀ ਖੁਸ਼ੀ ਹੋਈ ਹੈ । ਮੇਰਾ ਚਿਤ ਤਾਂ ਕਰਦਾ ਹੈ ਕਿ ਆਪ ਜੀ ਨੂੰ ਕੋਠੇ ਤੇ ਬੁਲਾ ਕੇ ਕੁਝ ਗੱਲਾਂ ਬਾਤਾਂ ਕਰਾਂ ਪਰ ਇਹ ਥਾਂ ਕੁਝ ਗੰਦੀ ਜਹੀ ਹੈ । ਆਪ ਜੀ ਜੈਸੇ ਉੱਚ ਹਸਤੀਆਂ ਦੇ ਬਹਿਣ ਲਈ ਠੀਕ ਨਹੀਂ ਹੈ।" ਡਾਕਟਰ ਨੇ ਕਿਹਾ।

"ਚੰਗਾ ਤਾਂ ਫੇਰ ਅਸੀਂ ਐਥੇ ਹੇਠਾਂ ਖਲੋਤੇ ਹੀ ਆਪ ਜੀ ਨਾਲ ਗੱਲਾਂ ਕਰ ਲੈਂਦੇ ਹਾਂ। ਵਕੀਲ ਸਾਹਿਬ ਨੇ ਕਿਹਾ।

"ਮੈਂ ਵੀ ਆਪ ਜੀ ਨੂੰ ਏਹੋ ਹੀ ਸਲਾਹ ਦੇਣ ਵਾਲਾ ਸਾਂ | ਪਰ ਅਜੇ ਉਹਨੇ ਇਹ ਕਿਹਾ ਹੀ ਸੀ ਕਿ ਡਾਕਟਰ ਦੇ ਚੇਹਰੇ ਤੋਂ ਇਹ ਹਾਸਾ ਉਡ ਗਿਆ ਅਤੇ ਉਹ ਪੀਲਾ ਭੁਕ ਹੋ ਗਿਆ । ਫੇਰ ਉਹਨੇ ਝਟ ਪਟ ਬਾਰੀ ਬੰਦ ਕਰ ਲਈ ਅਤੇ ਫੇਰ ਉਹਦੀ ਚੀਕ ਸੁਣਾਈ ਦਿੱਤੀ।"

ਕੁਝ ਚਿਰ ਉਥੇ ਖਲੋ ਕੇ ਉਹ ਦੋਵੇਂ ਘਰੋਂ ਬਾਹਰ ਨਿਕਲ ਆਏ ॥ ਬਾਹਰ ਆ ਕੇ ਮਹਿੰਦਰ ਸਿੰਘ ਨੇ ਕਿਹਾ ਕਿ ਹੁਣ ਸਾਡਾ ਵਾਹਿਗੁਰੂ ਹੀ ਸਹਾਈ ਹੈ । ਪਰ ਜੋਗਿੰਦਰ ਸਿੰਘ ਦੇ ਮੂੰਹੋਂ ਤਾਂ ਕੋਈ ਗੱਲ ਹੀ ਨਹੀਂ ਸੀ ਨਿਕਲਦੀ ਅਤੇ ਦੋਵਾਂ ਦੇ ਚੇਹਰਿਆਂ ਦਾ ਡਰ ਕਰ ਕੇ ਰੰਗ ਉਡਿਆ ਹੋਇਆ ਸੀ ।

ਇਕ ਦਿਨ ਕੋਈ ਡੂੰਘੀਆਂ ਤਿਰਕਾਲਾਂ ਦੇ ਵੇਲੇ ਮਹਿੰਦਰ ਸਿੰਘ ਆਪਣੇ ਘਰ ਬੈਠਾ ਅਨੋਖਾ ਪਰਦੇਸੀ ਦੀ ਪੋਥੀ ਪੜ੍ਹ ਰਿਹਾ ਸੀ ਕਿ ਡਾ: ਹੁਸ਼ਿਆਰ ਸਿੰਘ ਦੇ ਨੌਕਰ ਸੇਵਾ ਸਿੰਘ ਨੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ ।

"ਆ ਭਾਈ ਸੇਵਾ ਸਿੰਘਾ ! ਐਸ ਵੇਲੇ ਕੀ ਕਰਨ ਆਇਆ, ਹੈਂ, ਸੁਖ ਤਾਂ ਹੈ ? ਤੂੰ ਘਾਬਰਿਆ ਜਿਹਾ ਕਿਉਂ ਜਾਪ ਰਿਹਾ ਹੈਂ ?


੧੫੯