ਪੰਨਾ:Sariran de vatandre.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਾਕਟਰ ਸਾਹਿਬ ਦਾ ਕੀ ਹਾਲ ਹੈ ? ਅਗੇ ਨਾਲੋਂ ਵਲ ਹੋਏ ਹਨ ਕਿ ਨਹੀਂ ? ਮਹਿੰਦਰ ਸਿੰਘ ਨੇ ਪੁਛ ਕੀਤੀ।

"ਨਹੀਂ ਜੀ ! ਅਗੇ ਨਾਲੋਂ ਵਲ ਹੋਣ ਨਾਲੋਂ ਸਗੋਂ ਉਹ ਦਿਨੋ ਦਿਨ ਵਧੇਰੇ ਤੰਗ ਹੁੰਦੇ ਜਾ ਰਹੇ ਹਨ ਤੇ.................. ਸੇਵਾ ਸਿੰਘ ਨੇ ਉੱਤਰ ਦਿੱਤਾ ।

"ਹੈਂ ਕੀ ਕਿਹਾ ਹਈ, ਜ਼ਰਾ ਬਹਿਕੇ ਦਸ ? ਕੀ ਡਾਕਟਰ ਸਾਹਿਬ ਹਣ ਵਲ ਹਨ ਜਾਂ ਨਹੀਂ ਤੇ ਤੂੰ ਐਸ ਵੇਲੇ ਕੀ ਕਰਨ ਆਇਆ ਹੈਂ ? ਮਹਿੰਦਰ ਸਿੰਘ ਨੇ ਘਾਬਰੇ ਜਹੇ ਹੋ ਕੇ ਕਿਹਾ |

"ਇਹ ਤਾਂ ਆਪ ਜੀ ਭਲੀ ਕਾਰ ਜਾਣਦੇ ਹੋ ਕਿ ਡਾਕਟਰ ਸਾਹਿਬ ਜੀ ੨੪ ਘੰਟੇ ਹੀ ਆਪਣੇ ਕਮਰੇ ਵਿਚ ਵੜੇ ਰਹਿੰਦੇ ਹਨ । ਇਹ ਮੈਨੂੰ ਚੰਗਾ ਨਹੀਂ ਲੱਗਦਾ।’’ ਸੇਵਾ ਸਿੰਘ ਨੇ ਕਿਹਾ |

"ਸੇਵਾ ਸਿੰਘਾ ! ਵਿਸਥਾਰ ਨਾਲ ਛੇਤੀ ਦਸ ਕਿ ਗੱਲ ਹੈ ? ਤੈਨੂੰ ਹੁਣ ਕੀ ਡਰ ਭਾਸ ਰਿਹਾ ਹੈ । ਅਗੇ ਵੀ ਤਾਂ ਡਾਕਟਰ ਰਾਤ ਦਿਨ ਘਰ ਦੇ ਅੰਦਰ ਹੀ ਵੜਿਆ ਰਹਿੰਦਾ ਸੀ । ਮਹਿੰਦਰ ਸਿੰਘ ਨੇ ਕਿਹਾ।

"ਮੈਨੂੰ ਐਦਾਂ ਜਾਪਦਾ ਹੈ ਜਿਦਾਂ ਕਿ ਸਾਡੇ ਨਾਲ ਧੋਖਾ ਹੋਇਆ ਹੈ । ਆਪ ਜੀ ਮੇਰੇ ਨਾਲ ਚੱਲ ਕੇ ਸਭ ਕੁਝ ਆਪਣੀ ਅੱਖੀ ਵੇਖ ਲੌ।' ਸੇਵਾ ਸਿੰਘ ਨੇ ਕਿਹਾ |

"ਚੰਗਾ ਚੱਲ, ਮੈਂ ਤੇਰੇ ਨਾਲ ਜਾ ਕੇ ਆਪਣੀ ਅੱਖੀਂ ਵੇਖਦਾ ਹਾਂ ਕਿ ਸਾਡੇ ਨਾਲ ਕੀ ਧੋਖਾ ਹੋਇਆ ਹੈ । ਮਹਿੰਦਰ ਸਿੰਘ ਨੇ ਕਿਹਾ।

ਜਨਵਰੀ ਦਾ ਮਹੀਨਾ ਹੋਣ ਕਰਕੇ ਪੋਹ, ਮਾਘ ਦੇ ਠਕੇ ਆਮ ਵਗਿਆ ਹੀ ਕਰਦੇ ਹਨ । ਪਰ ਐਸ ਸਾਲ ਕੁਝ ਠੰਢ ਬਹੁਤੀ ਹੀ ਵੱਧ ਹੋਣ ਕਰਕੇ ਬਾਜ਼ਾਰਾਂ ਵਿਚ ਚੁਪ ਚਾਨ ਸੀ । ਪੂਰਨਮਾਸ਼ੀ ਦਾ

੧੬੦