ਪੰਨਾ:Sariran de vatandre.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਖੁਲਦੀਆਂ ਸਨ। ਇਕ ਵਡਾ ਸਾਰਾ ਪਲੰਘ ਵਿਚ ਡਠਾ ਹੋਇਆ ਸੀ । ਇਕ ਬੂਹਾ ਰੁਲਦੁ ਦੇ ਸੌਣ ਵਾਲੇ ਕਮਰੇ ਵਿਚ ਖੁਲਦਾ ਸੀ । ਰੁਲਦੁ ਦੇ ਕਮਰੇ ਵਿਚ ਹੋਰ ਕੋਈ ਬੂਹਾ ਬਾਰੀ ਨਹੀਂ ਸੀ ! ਮੇਰੇ ਕਮਰੇ ਵਿਚ ਦੀਆਂ ਅਲਮਾਰੀਆਂ ਤੇ ਕਪਬੋਰਡ ਸਾਰੇ ਖਾਲੀ ਸਨ ।

ਥੋੜਾ ਜਿਹਾ ਚਿਰ ਸਾਰ ਲੈ ਕੇ ਅਸੀਂ ਫੇਰ ਦੂਜੇ ਕਮਰੇ ਵੇਖਣ ਤੁਰ ਪਏ । ਪੌੜੀਆਂ ਦੇ ਕੋਲ ਇਕ ਛੋਟਾ ਜਿਹਾ ਕਮਰਾ ਸੀ ਜਿਸ ਨੂੰ ਵੇਖਦਿਆਂ ਸਾਰ ਹੀ ਰੁਲਦੂ ਨੇ ਕਿਹਾ, “ਮੈਂ ਤਾਂ, ਸਰਦਾਰ ਜੀ, ਏਸ ਕਮਰੇ ਦਾ ਬੂਹਾ ਬਾਹਾ ਅਜੇ ਹੁਣੇ ਹੀ ਖੋਲਿਆ ਸੀ । ਇਹ ਕਿਸ ਨੇ ਬੰਦ ਕਰ ਦਿਤਾ ਹੈ ? ਕਿਉਂਕਿ ਇਹ ਦਾ......?'

ਅਜੇ ਉਹਨੇ ਆਪਣੀ ਗਲ ਪੂਰੀ ਨਹੀਂ ਸੀ ਕੀਤੀ ਕਿ ਉਹ ਬੂਹਾ ਆਪਣੇ ਆਪ ਹੌਲੀ ਜਹੀ ਚੌੜ ਚਪਟ ਖੁਲ ਗਿਆ । ਅਸੀਂ ਦੋਵੇਂ ਅਸਚਰਜ ਜਹੇ ਹੋਏ ਹੋਏ ਇਕ ਦੂਜੇ ਦੇ ਮੂੰਹ ਵਲ ਵੇਖਣ ਲਗ ਪਏ । ਅਸਾਂ ਵਿਚਾਰਿਆ ਕਿ ਇਹ ਤਾਂ ਕਿਸੇ ਮਨੁਖੀ ਜੀਵ ਦੀ ਹੀ, ਸਾਨੂੰ ਡਰਾਉਣ ਲਈ ਕਾਰਸਤਾਨ ਜਾਪਦੀ ਹੈ, ਕਿਉਂਕਿ ਹਵਾ ਵੀ ਨਹੀਂ ਹੈ ਤੇ ਆਸੇ ਪਾਸੇ ਵੀ ਕੋਈ ਨਹੀਂ ਦਿਸ ਰਿਹਾ। ਅਸੀਂ ਦੋਵੇਂ ਅਗੜ ਪਛੜ ਅੰਦਰ ਚਲੇ ਗਏ । ਇਹ ਕਮਰਾ ਬੜਾ ਛੋਟਾ ਜਿਹਾ ਸੀ। ਅੰਦਰ ਕੋਈ ਫ਼ਰਨੀਚਰ ਨਹੀਂ ਸੀ । ਕੁਝ ਟੁਟੇ ਬਕਸੇ ਇਕ ਨੁਕਰੇ ਪਏ ਸਨ ਅਤੇ ਕੇਵਲ ਇਕ ਹੀ ਬਾਰੀ ਸੀ। ਫ਼ਰਸ਼ ਟੂਟਾ ਫੁਟਾ ਤੇ ਪੁਰਾਣਾ ਸੀ । ਅੰਦਰ ਲੁਕਣ ਲਈ ਕੋਈ ਆਸਰਾ ਨਹੀਂ ਸੀ ਅਸੀਂ ਅੰਦਰ ਖਲੋਤੇ ਆਲੇ ਦੁਆਲੇ ਵੇਖ ਹੀ ਰਹੇ ਸੀ ਕਿ ਉਹੋ ਬੂਹਾ ਜਿਸ ਦੇ ਆਪੇ ਖੁਲ ਜਾਣ ਕਰ ਕੇ ਅਸੀਂ ਅੰਦਰ ਆਏ ਸਾਂ, ਛੇਤੀ ਨਾਲ ਆਪਣੇ ਆਪ ਹੀ ਬੰਦ ਹੋ ਗਿਆ ਤੇ ਅਸੀਂ ਅੰਦਰ ਕੈਦ ਹੋ ਗਏ।

੨੧