ਪੰਨਾ:Sariran de vatandre.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਚ ਕਹਿੰਦਾ ਹਾਂ ਕਿ ਇਹ ਮੁੰਹ ਢਕੇ ਵਾਲਾ ਨਾਟਾ ਜਿਹਾ, ਮੇਰਾ ਮਾਲਕ ਡਾ: ਹੁਸ਼ਿਆਰ ਸਿੰਘ ਨਹੀਂ ਹੈ । ਉਹ ਤਾਂ ਮਾਰ ਦਿੱਤਾ ਗਿਆ ਹੋਇਆ ਹੈ ਅਤੇ ਇਹ ਕੋਈ ਹੋਰ ਹੀ ਹੈ, ਜੋ ਉਹਦੀ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਹੈ । ਸੇਵਾ ਸਿੰਘ ਨੇ ਕਿਹਾ |

“ਸੇਵਾ ਸਿੰਘਾ ! ਜੇ ਤੈਨੂੰ ਕੋਈ ਸ਼ੰਕਾ ਹੈ, ਕਿ ਇਹ ਤੇਰਾ - ਮਾਲਕ ਨਹੀਂ ਹੈ ਤਾਂ ਚਲੋ ਜ਼ੋਰਾ ਜ਼ੋਰੀ ਬੂਹਾ ਭੰਨ ਕੇ ਅੰਦਰ ਜਾ ਕੇ ਆਪਣਾ ਸ਼ੰਕਾ ਨਵਿਰਤ ਕਰ ਲੈਂਦੇ ਹਾਂ । ਮਹਿੰਦਰ ਸਿੰਘ ਨੇ ਕਿਹਾ |

"ਤੁਹਾਡਾ ਰਬ ਭਲਾ ਕਰੇ, ਆਹ ਤਾਂ ਹੋਈ ਨਾ ਬਹਾਦਰਾਂ ਵਾਲੀ ਗਲ। ਸੇਵਾ ਸਿੰਘ ਨੇ ਉਚੀ ਜਹੀ ਕਿਹਾ |

"ਪਰ ਹੁਣ ਇਕ ਹੋਰ ਔਕੜ ਮੂਹਰੇ ਹੈ ਕਿ ਇਹ ਕੰਮ ਕੌਣ ਕਰੇਗਾ। ਮਹਿੰਦਰ ਸਿੰਘ ਨੇ ਕਿਹਾ |

"ਮੈਂ ਤੇ ਆਪ ਜੀ।’’ ਸੇਵਾ ਸਿੰਘ ਨੇ ਕਿਹਾ।

“ਇਹ ਤੁਸੀਂ ਠੀਕ ਕਿਹਾ ਹੈ । ਮੈਂ ਏਸ ਦੇ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਵਾਂਗਾ ਅਤੇ ਤੁਸੀਂ ਕੇਵਲ ਮੇਰੀ ਸਹਾਇਤਾ ਕਰੋਗੇ ਤਾਂ ਮਹਿੰਦਰ ਸਿੰਘ ਨੇ ਕਿਹਾ |

"ਇਕ ਗੈਂਤੀ ਰਸੋਈ ਖਾਨੇ ਵਿਚ ਹੈ ਉਹ ਮੈਂ ਫੜਦਾ ਹਾਂ ਅਤੇ ਇਹ ਕੁਹਾੜਾ ਆਪ ਜੀ ਫੜ ਲੌ । ਸੇਵਾ ਸਿੰਘ ਨੇ ਕਿਹਾ ।

“ਸੇਵਾ ਸਿੰਘ ਇਕ ਗਲ ਮੈਂ ਇਹ ਕਰਨ ਤੋਂ ਪਹਿਲੋਂ ਤੁਹਾਥੋਂ ਪੁਛਣੀ ਜ਼ਰੂਰੀ ਚਾਹੁੰਦਾ ਹਾਂ ।

‘ਕਿ ਕੀ ਤੂੰ ਦਸੇਗਾ ਕਿ ਉਹ ਨਾਟਾ ਜਿਹਾ ਮੂੰਹ ਕਜੇ ਵਾਲਾ ਕਿਤੇ ਗੁਪਤ ਸਿੰਘ ਤਾਂ ਨਹੀਂ ਸੀ।

"ਜੀ ਚਾਲ ਢਾਲ, ਕਦ ਕਾਠ ਤੇ ਕੂਬ ਵੇਖ ਕੇ ਮੈਂ ਕਹਿ ਸਕਦਾ ਹਾਂ ਕਿ ਉਹ ਗੁਪਤ ਸਿੰਘ ਵੀ ਹੋ ਸਕਦਾ ਹੈ ? ਸੇਵਾ ਸਿੰਘ ਨੇ ਕਿਹਾ|


੧੬੭