ਪੰਨਾ:Sariran de vatandre.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤਾਂ ਤੈਨੂੰ ਚੇਤਾ ਨਹੀਂ ਭੁਲਣਾ ਚਾਹੀਦਾ ਕਿ ਪਿਛਲੇ ਬੂਹੇ ਦੀ ਚਾਬੀ ਸਦਾ ਗੁਪਤ ਸਿੰਘ ਕੋਲ ਹੀ ਰਿਹਾ ਕਰਦੀ ਸੀ ਅਤੇ ਜਿਦਾਂ ਤੂੰ ਦਸ ਰਿਹਾ ਹੈਂ ਕਿ ਉਹਨੇ ਤੇਰੇ ਮਾਲਕ ਨੂੰ ਮਾਰ ਦਿੱਤਾ ਹੋਇਆ ਹੈ

ਤਾਂ ਚਾਬੀ ਤਾਂ ਅਜੇ ਵੀ ਉਹਦੇ ਕੋਲ ਜ਼ਰੂਰ ਹੀ ਹੋਣੀ ਹੈ। ਇਸ ਲਈ ' ਜਦੋਂ ਅਸੀਂ ਬੂਹਾ ਤੋੜ ਕੇ ਅੰਦਰ ਲੰਘਾਂਗੇ ਤਾਂ ਉਹ ਜ਼ਰੂਰ ਹੀ ਉਸ ਪਿਛਲੇ ਬੂਹੇ ਨੂੰ ਖੋਲ ਕੇ ਬਾਹਰ ਨਸ ਜਾਵੇਗਾ । ਏਸ ਲਈ ਪਹਿਲੋਂ ਉਸ ਬੂਹੇ ਦਾ ਪੱਕਾ ਬੰਦੋਬਸਤ ਕਰਨਾ ਚਾਹੀਦਾ ਹੈ। ਮਹਿੰਦਰ ਸਿੰਘ ਨੇ ਕਿਹਾ ।

“ਇਹ ਤਾਂ ਬਹੁਤ ਹੀ ਜ਼ਰੂਰੀ ਹੈ । ਮੈਂ ਇਕ ਨੌਕਰ ਨੂੰ ਬੂਹੇ ਦੇ ਮੁਹਰੇ ਬਾਹਰ ਖੜਾ ਕਰ ਦੇਂਦਾ ਹਾਂ ਤਾਕਿ ਉਹਨੂੰ ਬੂਹਾ ਖੋਲ੍ਹ ਕੇ ਜਾਣ ਨਾ ਦੇਵੇ|" ਸੇਵਾ ਸਿੰਘ ਨੇ ਕਿਹਾ |

“ਚੰਗਾ ਫੇਰ, ਸਦ ਉਸ ਨੌਕਰ ਨੂੰ, ਮੈਂ ਸਭ ਕੁਝ ਆਪ ਹੀ " ਉਹਨੂੰ ਸਮਝਾ ਦੇਵਾਂ। ਮਹਿੰਦਰ ਸਿੰਘ ਨੇ ਕਿਹਾ ।

ਜਦੋਂ ਨੌਕਰ ਆ ਗਿਆ ਤਾਂ ਮਹਿੰਦਰ ਸਿੰਘ ਨੇ ਉਹਨੂੰ ਕਿਹਾ ਕਿ “ਭਈ ਤੂੰ ਪਿਛੋਂ ਦੀ ਹੋ ਕੇ ਉਸ ਬਾਜ਼ਾਰ ਵਿਚ ਜਾਣ ਵਾਲੇ ਬੂਹੇ ਦੇ ਮੋਹਰੇ ਹੱਥ ਵਿਚ ਸੋਟਾ ਲੈ ਕੇ ਬਾਜ਼ਾਰ ਵਿਚ ਜਾ ਖਲੋ ਅਤੇ ਜੇ ਕੋਈ ਅੰਦਰੋਂ ਬੂਹਾ ਖੋਹਲ ਕੇ ਬਾਹਰ ਨਿੱਠ ਕੇ ਜਾਣਾ ਚਾਹੇ ਤਾਂ ਜਾਣ ਨਾ ਦੇਵੀਂ। ਸਾਡੀ ਸਲਾਹ ਹੈ ਕਿ ਅਸੀਂ ਅੰਦਰ ਜਾ ਕੇ ਵੇਖੀਏ ਕਿ ਡਾ: ਹੁਸ਼ਿਆਰ ਸਿੰਘ ਨੂੰ ਕਿਸ ਨੇ ਮਾਰ ਦਿੱਤਾ ਹੋਇਆ ਹੈ ਅਤੇ ਉਹ ਕੌਣ ਹੈ । ਮੈਂ ਤੇ ਸੇਵਾ ਸਿੰਘ ਦੋਵੇਂ ਡਾਕਟਰ ਦੇ ਸੌਣ ਵਾਲੇ ਕਮਰੇ, ਜਿਸ ਵਿਚ ਕਿ ਉਹ ਜਾਂ ਉਹਦੇ ਥਾਂ ਕੋਈ ਹੋਰ ਹੈ, ਏਧਰੋਂ

ਦੀ ਜਾ ਕੇ ਖੋਹਲਦੇ ਹਾਂ। ਇਹ ਸਾਰੀ ਕਾਰਵਾਈ ਕਰਨ ਦੀ ਜ਼ਿੰਮੇਵਾਰੀ 'ਮੈਂ ਆਪਣੇ ਜ਼ਿੰਮੇ ਲੈਂਦਾ ਹਾਂ । ਤੁਸਾਡੇ ਸਾਰਿਆਂ ਤੇ ਕੋਈ ਦੋਸ਼ ਨਹੀਂ ਆਉਣ ਦਿਆਂਗਾ । ਪਰ ਉਹ ਉਸ ਬੂਹੇ ਥਾਣੀ ਨਿਕਲ ਕੇ


੧੬੮