ਪੰਨਾ:Sariran de vatandre.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਂਦੇ ਵੀ ਸੁਣਿਆ ਹੈ। ਸੇਵਾ ਸਿੰਘ ਨੇ ਕਿਹਾ |

“ਉਹ ਕਿੱਦਾਂ ਰੋ ਰਿਹਾ ਸੀ ? ਮਹਿੰਦਰ ਸਿੰਘ ਨੇ ਪੁਛਿਆ ।

“ਉਹਦਾ ਰੋਣਾ ਬੜਾ ਤਰਸਯੋਗ ਸੀ । ਐਥੋਂ ਤਕ ਕਿ ਜੇ ਮੈਂ ਉਸ ਥਾਂ ਤੋਂ ਤੁਰ ਕੇ ਉਰੇ ਨਾ ਆ ਜਾਂਦਾ ਤਾਂ ਹੋ ਸਕਦਾ ਸੀ ਕਿ ਮੇਰਾ ਰੋਣ ਆਪਣੇ ਆਪ ਹੀ ਨਿਕਲ ਜਾਣਾ ਸੀ| ਸੇਵਾ ਸਿੰਘ ਨੇ ਕਿਹਾ |

ਜਦੋਂ ਉਸ ਬੂਹੇ ਅੱਗੇ ਜਾ ਕੇ ਖਲੋਣ ਵਾਲੇ ਨੌਕਰ ਨੂੰ ਗਿਆਂ ਪਰੇ ੧੦ ਮਿੰਟ ਹੋ ਗਏ ਤਾਂ ਵਕੀਲ ਮਹਿੰਦਰ ਸਿੰਘ ਨੇ ਡਾ: ਹੁਸ਼ਿਆਰ ਸਿੰਘ ਪਾਸੋਂ ਆਪ ਹੀ ਫੇਰ ਪੁਛ ਕੀਤੀ ਕਿ 'ਡਾਕਟਰ ਹੁਸ਼ਿਆਰ ਸਿੰਘ ਜੀਓ ! ਮੈਂ ਆਪ ਜੀ ਦੀ ਸੇਵਾ ਵਿਖੇ ਅੰਤਮ ਬੇਨਤੀ ਕਰਦਾ ਹਾਂ ਕਿ ਆਪ ਜੀ ਅੰਦਰੋਂ ਬੂਹਾ ਖੋਹਲ ਦਿਓ । ਮੈਂ ਆਪ ਜੀ ਨੂੰ ਇਹ ਵੀ ਦਸ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਸ਼ੰਕਾ ਹੋ ਗਿਆ ਹੋਇਆ ਹੈ ਕਿ ਆਪ ਜੀ ਅਸਲੀ ਹੁਸ਼ਿਆਰ ਸਿੰਘ ਜੀ ਨਹੀਂ ਹੋ, ਏਸ ਲਈ ਬੂਹਾ ਖੋਹਲ ਦਿਓ ਤਾਂ ਕਿ ਅਸੀਂ ਆਪਣਾ ਸ਼ੰਕਾ ਦੂਰ ਕਰ ਲਈਏ ।

ਜਦੋਂ ਕਿੰਨਾਂ ਚਿਰ ਕੋਈ ਉੱਤਰ ਅੰਦਰੋਂ ਨਾ ਆਇਆ ਤਾਂ ਫੇਰ ਮਹਿੰਦਰ ਸਿੰਘ ਨੇ ਉਚੀ ਜਹੀ ਕਿਹਾ ਕਿ “ਸਾਡਾ ਸ਼ੰਕਾ ਤਦੇ ਹੀ ਨਵਿਰਤ ਹੋ ਸਕਦਾ ਹੈ ਜੇਕਰ ਅਸੀਂ ਆਪ ਜੀ ਨੂੰ ਵੇਖ ਲਈਏ। ਜੇ ਆਪ ਜੀ ਨੇ ਬੂਹਾ ਨਾ ਖੋਹਲਿਆ ਤਾਂ ਅਸੀਂ ਬੂਹਾ ਤੋੜ ਕੇ ਅੰਦਰ ਆ ਜਾਵਾਂਗੇ ।

"ਮਹਿੰਦਰ ਸਿੰਘ ਜੀ ! ਮੇਰੀ ਤਰਸ-ਯੋਗ ਹਾਲਤ ਜੋ ਰੋਗ ਨੇ ਕਰ ਦਿੱਤੀ ਹੋਈ ਹੈ ਉਸ ਤੇ ਤਰਸ ਕਰਕੇ ਮੈਨੂੰ ਇਕਾਂਤ ਵਿਚ ਹੀ ਰਹਿਣ ਦਿਓ । ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੀ ! ਅੰਦਰੋਂ ਆਵਾਜ਼ ਆਈ ।

"ਸੇਵਾ ਸਿੰਘਾ ! ਇਹ ਆਵਾਜ਼ ਡਾ: ਹੁਸ਼ਿਆਰ ਸਿੰਘ ਦੀ ਨਹੀਂ ਜਾਪਦੀ । ਇਹ ਤਾਂ ਗੁਪਤ ਸਿੰਘ ਦੀ ਹੈ। ਸਾਡੇ ਪਾਸ ਹੁਣ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਕਿ ਬੂਹਾ ਤੋੜ ਕੇ ਅੰਦਰ ਚਲੇ ਚਲੀਏ ।


੭੦