ਪੰਨਾ:Sariran de vatandre.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਦੀ। ਬਾਗ ਦੇ ਵਿਚ ਨਵੀਂ ਪੁੱਟੀ ਥਾਂ ਨੂੰ ਫੇਰ ਪੁਟ ਕੇ ਵੇਖਿਆ ਕਿ ਸ਼ੈਦ ਲਾਸ਼ ਏਥੇ ਦੱਬੀ ਹੋਈ ਹੋਵੇਗੀ ਪਰ ਕਿਤਿਓਂ ਕੋਈ ਪਤਾ ਨਾ ਲਗਾ ।

"ਸ਼ੈਦ ਡਾਕਟਰ ਏਥੋਂ ਨਸ ਗਿਆ ਜਾਪਦਾ ਹੈ। ਆਓ ਬਾਹਰ ਦਾ ਬੂਹਾ ਜਾ ਕੇ ਵੇਖੀਏ । ਪਰ ਉਹਨੂੰ ਅੰਦਰੋਂ ਜੰਦਰਾ ਵਜਾ ਹੋਇਆ ਸੀ ਅਤੇ ਜੰਗਾਲ ਲਗੀ ਇਕ ਕੁੰਜੀ ਵੀ ਲਾਗੇ ਹੀ ਪਈ ਹੋਈ ਲਭ ਪਈ। ਮਹਿੰਦਰ ਸਿੰਘ ਨੇ ਕਿਹਾ, ਅਤੇ ਥਕ ਹਾਰ ਕੇ ਉਹ ਫੇਰ ਡਾਕਟਰ ਦੇ ਸੌਣ ਵਾਲੇ ਕਮਰੇ ਜਿਸ ਵਿਚ ਕਿ ਗੁਪਤ ਸਿੰਘ ਦੀ ਲਾਸ਼ ਪਈ ਹੋਈ ਸੀ, ਆ ਗਏ ।

ਕਮਰੇ ਦੇ ਵਿਚ ਦੀਆਂ ਅਲਮਾਰੀਆਂ ਸਾਰੀਆਂ ਬੰਦ ਸਨ । ਮੇਜ਼ਾਂ ਦੇ ਦਰਾਜ ਖੁਲੇ ਹੋਏ ਸਨ ਕੋਈ ਕਾਗਜ਼ ਜ਼ਮੀਨ ਤੇ ਡਿਗਾ ਨਹੀਂ ਸੀ ਦਿਸ ਰਿਹਾ। ਅਖੀਰ ਵਿਚ ਉਹ ਡਾਕਟਰ ਦੇ ਲਿਖਣ ਵਾਲੇ ਮੇਜ਼ ਕੋਲ ਆ ਅਪੜੇ , ਮੇਜ਼ ਤੇ ਕਈ ਚਿਠੀਆਂ ਸਨ, ਪਰ ਸਾਰਿਆਂ ਦੇ ਉਤੇ ਇਕ ਵਡਾ ਲਫਾਫ਼ਾ ਸੀ ਜਿਸ ਉਤੇ ਮਹਿੰਦਰ ਸਿੰਘ ਵਕੀਲ ਦਾ ਪਤਾ ਲਿਖਿਆ ਹੋਇਆ ਸੀ । ਜਦੋਂ ਮਹਿੰਦਰ ਸਿੰਘ ਨੇ ਉਹਨੂੰ ਖੋਹਲਿਆ ਤਾਂ ਵਿਚੋਂ ਤਿੰਨ ਚਿਠੀਆਂ ਨਿਕਲੀਆਂ ! ਪਹਿਲੀ ਚਿਠੀ ਜਦੋਂ ਪੜੀ ਤਾਂ ਉਹ ਡਾ: ਹੁਸ਼ਿਆਰ ਸਿੰਘ ਦੀ ਵਿਲ ਸੀ । ਉਹਦੀ ਲਿਖਤ ਤਾਂ ਪਹਿਲੀ ਵਿਲ, ਜੋ ਮਹਿੰਦਰ ਸਿੰਘ ਦੇ ਕੋਲ ਸੀ, ਵਰਗੀ ਸੀ ਪਰ ਗੁਪਤ ਸਿੰਘ ਦੇ ਥਾਂ ਮਹਿੰਦਰ ਸਿੰਘ ਨੂੰ ਆਪਣਾ ਵਾਰਸ ਲਿਖਿਆ ਹੋਇਆ ਸੀ । ਵਕੀਲ ਸਾਹਿਬ ਇਹ ਪੜ੍ਹ ਕੇ ਬੜੇ ਅਸਚਰਜ ਜਹੇ ਹੋਏ ਹੋਏ ਕਦੇ ਕਾਗਜ਼, ਕਦੇ ਸੇਵਾ ਸਿੰਘ ਵਲ ਤੇ ਕਦੇ ਮਰੇ ਹੋਏ ਦੀ ਲਾਸ਼ ਵਲ ਤਕਦੇ ਸਨ । ਅਖੀਰ ਵਿਚ ਉਹਨਾਂ ਨੇ ਕਿਹਾ ਕਿ ਮੇਰਾ ਸਿਰ ਚਕਰਾ ਰਿਹਾ ਹੈ, ਕਿਉਂਕਿ ਇਹ ਵਿਲ ਡਾਕਟਰ ਸਾਹਿਬ ਦੇ ਕੋਲ ਸੀ ਪਰ ਉਹ ਮੈਨੂੰ ਬੁਰਾ ਸਮਝ ਰਹੇ ਸਨ ਅਤੇ ਇਹ ਵਿਲ ਨਹੀਂ ਪਾੜੀ । ਇਹ ਇਕ ਅਸਚਰਜ ਹੀ ਹੈ । ਇਸ ਵਿਚ ਜ਼ਰੂਰ


੧੭੨