ਪੰਨਾ:Sariran de vatandre.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਭੇਦ ਹੈ ?

ਜਦੋਂ ਦੂਜੀ ਚਿਠੀ ਪੜ੍ਹਨ ਲਈ ਫੜੀ ਤਾਂ ਉਸ ਉਤੇ ਉਸੇ ਦਿਨ ਦੀ ਤਾਰੀਖ ਵੇਖ ਕੇ ਮਹਿੰਦਰ ਸਿੰਘ ਨੇ ਕਿਹਾ ਕਿ ਸੇਵਾ ਸਿੰਘ | ਡਾਕਟਰ ਜ਼ਰੂਰ ਜੀਉਂਦਾ ਹੈ ਅਤੇ ਕਿਤੇ ਛੁਪਿਆ ਹੋਇਆ ਹੈ। ਕਿਉਂਕਿ

ਐਨੇ ਥੋੜੇ ਜਹੇ ਸਮੇਂ ਵਿਚ ਉਹਨੂੰ ਕੋਈ ਮਾਰ ਕੇ ਲੁਕਾ ਨਹੀਂ ਸਕਦਾ | ਪਰ ਉਹ ਛੁਪਿਆ ਕਿਉਂ ਹੋਇਆ ਹੈ ? ਮੇਰਾ ਵਿਚਾਰ ਹੈ ਕਿ ਉਹ ਡਰ ਰਿਹਾ ਹੈ ਕਿ ਇਹ ਖੂਨ ਉਹਦੇ ਨਾਮ ਨਾ ਲਗ ਜਾਵੇ ।"

"ਆਪ ਜੀ ਇਹ ਚਿਠੀ ਪੜ੍ਹ ਕਿਉਂ ਨਹੀਂ ਲੈਂਦੇ ? ਸੇਵਾ ਸਿੰਘ ਨੇ ਕਿਹਾ |

ਉਸ ਚਿਠੀ ਵਿਚ ਲਿਖਿਆ ਸੀ ਕਿ ਪ੍ਰਮੁ ਕ੍ਰਿਪਾਲੁ ਮਹਿੰਦਰ ਸਿੰਘ ਜੀਉ ! ਸਤਿ ਸ੍ਰੀ ਅਕਾਲ, ਜਦੋਂ ਇਹ ਚਿਠੀ ਆਪ ਜੀ ਨੂੰ ਮਿਲੇਗੀ ਤਾਂ ਮੈਂ ਗੁੰਮ ਹੋ ਚੁਕਾ ਹੋਵਾਂਗਾ । ਕਿਦਾਂ ਗੁੰਮ ਹੋਇਆ ਹੋਵਾਂਗਾ ਅਜੇ ਮੈਂ ਨਹੀਂ ਕਹਿ ਸਕਦਾ | ਪਰ ਹੁਣ ਮੈਨੂੰ ਇਹ ਨਿਸਚੇ ਹੋ ਚੁਕਾ ਹੋਇਆ ਹੈ ਕਿ ਮੇਰਾ ਅੰਤ ਬਹੁਤ ਹੀ ਛੇਤੀ ਹੋਣ ਵਾਲਾ ਹੈ । ਏਸ ਲਈ ਇਸ ਚਿਠੀ ਦੇ ਪੜਨ ਦੇ ਬਾਦ ਹੁਣ ਉਹ ਚਿਠੀ ਜੋ ਡਾ: ਧਰਮ ਸਿੰਘ ਦੇ ਮਰਨ ਵਾਲੇ ਦਿਨ ਉਹਨੇ ਆਪ ਜੀ ਨੂੰ ਭੇਜੀ ਸੀ ਉਹ ਪੜ ਲਉ ਅਤੇ ਜੇ ਫੇਰ ਵੀ ਕੋਈ ਭੁਲੇਖਾ ਰਹਿ ਜਾਵੇ ਤਾਂ ਮੇਰੀ ਤੀਜੀ ਚਿਠੀ ਜੋ ਮੈਂ ਇਸ ਲਫਾਫੇ ਵਿਚ ਬੰਦ ਕਰ ਰਿਹਾ ਹਾਂ ਪੜ੍ਹ ਲੈਨੀ -ਆਸ ਹੈ ਆਪ ਜੀ ਇਹ ਸਭ ਕੁਝ ਸਮਝ ਕੇ ਮੈਨੂੰ ਮਿਤ੍ਰ ਜਾਣ ਕੇ ਖਿਮਾਂ ਦਾ ਦਾਨ ਮੇਰੀ ਅਡੀ ਝੋਲੀ ਵਿਚ ਪਾ ਦਿਓਗੇ ।

ਮੈਂ ਹਾਂ ਆਪ ਦਾ ਮੂਰਖ ਤੇ ਅੰਜਾਨ ਮਿਤਰ

ਡਾ: ਹੁਸ਼ਿਆਰ ਸਿੰਘ

“ਸੇਵਾ ਸਿੰਘ ! ਤੀਜੀ ਪਤ੍ਰਕਾ ਕਿਥੇ ਹਈ ? ਮਹਿੰਦਰ ਸਿੰਘ


੧੭੩