ਪੰਨਾ:Sariran de vatandre.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਘਾਬਰੇ ਜਹੇ ਹੋਏ ਨੇ ਕਿਹਾ |

‘ਆਹ-ਲੌ ਜੀ, ਇਹ ਹੇਠਾਂ ਡਿਗੀ ਹੋਈ ਸੀ । ਸੇਵਾ ਸਿੰਘ ਨੇ ਕਿਹਾ | ਅਤੇ ਪਤ੍ਰਕਾ ਜੋ ਕਿ ਲਾਖ ਦੀਆਂ ਮੋਹਰਾਂ ਨਾਲ ਬੰਦ ਸੀ ਵਕੀਲ ਸਾਹਿਬ ਨੂੰ ਫੜਾ ਦਿਤੀ | ਵਕੀਲ ਸਾਹਿਬ ਨੇ ਉਹ ਬਗੈਰ ਪੜੇ ਹੀ ਆਪਣੇ ਬੋਝੇ ਵਿਚ ਪਾ ਲਈ ।

“ਮੈਂ ਇਸ ਚਿਠੀ ਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦਾ | ਤੁਸਾਂ ਦਾ ਮਾਲਕ ਭਾਵੇਂ ਮਰ ਚੁਕਾ ਹੈ ਤੇ ਭਾਵੇਂ ਜੀਉਂਦਾ ਹੀ ਕਿਤੇ ਲੁਕਿਆ ਹੋਵੇ, ਇਹ ਹੁਣ ਸਾਡਾ ਜੰਮਾ ਹੈ ਕਿ ਅਸੀਂ ਉਹਦਾ ਨਾਮ ਨਾ ਬਦਨਾਮ ਹੋਣ ਦੇਈਏ । ਏਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਜੋ ਕੁਝ ਵੀ ਕਰੀਏ ਸੋਚ ਸਮਝ ਕੇ ਕਰੀਏ । ਹੁਣ ਦਸ ਵਜ ਚੁਕੇ ਹਨ। ਅਤੇ ਮੈਂ ਆਪਣੇ ਘਰ ਨੂੰ ਜਾਂਦਾ ਹਾਂ । ਮੈਂ ਇਹ ਸਾਰੀਆਂ ਚਿੱਠੀਆਂ ਇਕਾਂਤ ਵਿਚ ਬੈਠ ਕੇ ਪੜ੍ਹ ਕੇ ਫੇਰ ਸੋਚ ਸਮਝ ਕੇ ਛੇਤੀ ਹੀ ਮੁੜ ਕੇ ਆਵਾਂਗਾ । ਫੇਰ ਏਸ ਖੂਨ ਦਾ ਪਤਾ ਪੁਲੀਸ ਨੂੰ ਦੇਵਾਂਗੇ । ਅਜੇ ਸਾਰੀਆਂ ਚਿਠੀਆਂ ਵਾਚਨ ਤਕ ਚੁਪ ਰਹਿਣਾ ਹੀ ਠੀਕ ਹੈ । ਮਹਿੰਦਰ ਸਿੰਘ ਨੇ ਕਿਹਾ।

ਫੇਰ ਉਹ ਡਾਕਟਰ ਦੇ ਸੌਣ ਵਾਲੇ ਕਮਰੇ ਨੂੰ ਇਕ ਪਾਸਿਉਂ ਜੰਦਰਾ ਅੰਦਰੋਂ ਮਾਰ ਕੇ ਦੋਵੇਂ ਬਾਹਰ ਆ ਗਏ ਅਤੇ ਟੁਟੇ ਬੂਹੇ ਦੇ ਮੁਹਰੇ ਸੇਵਾ ਸਿੰਘ ਕੁਰਸੀ ਡਾਹ ਕੇ ਬਹਿ ਗਿਆ ਤਾਕਿ ਕੋਈ ਅੰਦਰ ਨਾ ਚਲਾ ਜਾਵੇ |

੧੭੪