ਪੰਨਾ:Sariran de vatandre.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਦੇਣਾ | ਬਸ ਜੀ ਆਪ ਜੀ ਨੇ ਕੇਵਲ ਐਨਾ ਹੀ ਕੰਮ ਕਰਨ ਹੋਵੇਗਾ । ਏਸ ਤੋਂ ਪੰਜ ਮਿੰਟ ਬਾਦ ਜੇ ਆਪ ਜੀ ਦੀ ਇਛਾ ਹੋਵੇਗੀ ਤਾਂ ਆਪ ਜੀ ਨੂੰ ਇਹ ਦਸ ਦਿਤਾ ਜਾਵੇਗਾ ਕਿ ਐਨੀ ਪਕਿਆਈ ਕਰਨੀ ਕਿਉ ਜਰੂਰੀ ਸੀ ਅਤੇ ਇਸ ਵਿਚ ਥੋੜੀ ਜਹੀ ਭੁਲ ਹੋ ਜਾਨ ਨਾਲ ਮੇਰੀ ਮੌਤ ਕਿੱਡੀ ਨੇੜੇ ਹੋ ਸਕਦੀ ਸੀ | ਅਤੇ ਆਪ ਜੀ ਨੇ ਇਹ ਸਭ ਕੁਝ ਕਰਕੇ ਮੇਰੀ ਕਿਨੀ ਕੁ ਸਹਾਇਤਾ ਕੀਤੀ ਹੈ। ਅਤੇ ਜੇ ਸਹਾਇਤਾ ਨਾ ਕਰਦੇ ਤਾਂ ਮੈਨੂੰ ਕਿੰਨੀ ਕੁ ਬਿਪਤਾ ਪੈ ਸਕਦੀ ਸੀ। ਮੈਂ ਆਪ ਜੀ ਤੇ ਪੂਰਨ ਭਰੋਸਾ ਕਰਦਾ ਹਾਂ ਕਿ ਆਪ ਜੀ ਇਹ ਮੇਰੀ ਸਹਾਇਤਾ ਕਰਕੇ ਵਾਹਿਗੁਰੂ ਅਕਾਲ ਪੁਰਖ ਦੀਆਂ ਖੁਸ਼ੀਆਂ ਪਰਾਪਤ ਕਰੋਗੇ | ਵਾਹਿਗੁਰੂ ਆਪ ਜੀ ਦੀ ਆਯੂ ਲੰਮੀ ਕਰੇ ਤਾਂ ਕਿ ਆਪ ਜੀ ਏਦਾਂ ਹੀ ਅੰਗਾਂ ਸਾਕਾਂ ਤੇ ਮਿਤਰਾਂ ਦੀ ਸਹਾਇਤਾ ਕਰਦੇ ਰਹੋ

ਮੈਂ ਹਾਂ ਆਪ ਜੀ ਦਾ ਮਿਤ੍ਰ-

ਡਾ: ਹੁਸ਼ਿਆਰ ਸਿੰਘ

ਮੈਂ ਇਹ ਚਿੱਠੀ ਲਿਖ ਚੁਕਿਆ ਸਾਂ ਕਿ ਮੈਨੂੰ ਵਿਚਾਰ ਆਈ ਕਿ ਸ਼ਾਇਦ ਡਾਕਖਾਨੇ ਵਾਲੇ ਇਹ ਚਿੱਠੀ ਆਪ ਜੀ ਨੂੰ ਕਈ ਕਾਰਨਾ ਕਰਕੇ ਅਜ ਨਾ ਦੇ ਸਕਨ। ਜਾਂ ਆਪ ਜੀ ਹੀ ਕਿਤੇ ਬਾਹਰ ਬੀਮਾਰ ਨੂੰ ਵੇਖਣ ਗਏ ਹੋਏ ਹੋਵੋ ਤੇ ਚਿਰਕੇ ਆਕੇ ਦਿੱਠੀ ਪੜੋ ਤਾਂ ਆਪ ਜੀ ਦੁਸਰੇ ਦਿਨ ਦੀ ਰਾਤ ਨੂੰ ਇਹ ਕੰਮ ਉਸੇ ਤਰਾਂ ਕਰਨਾ ! ਪਰ ਜੇ ਆਪ ਜੀ ਅਗਲੀ ਰਾਤ ਨੂੰ ਵੀ ਇਹ ਨ ਕਰ ਸਕੇ, ਤਾਂ ਮੇਰੀ ਅੰਤਿਮ ਸਤਿ ਸ੍ਰੀ ਅਕਾਲ ਪਰਵਾਨ ਕਰ ਲੈਣੀ |

ਮੈਂ ਇਹ ਚਿੱਠੀ ਪੜ੍ਹ ਕੇ ਵਿਚਾਰ ਕੀਤੀ ਕਿ ਮੇਰੇ ' ਮਿਤ੍ਰ ਡਾ ਹੁਸ਼ਿਆਰ ਸਿੰਘ ਦਾ ਦਮਾਗ ਜਰੂਰ ਹੀ ਖਰਾਬ ਹੋ ਗਿਆ ਹੋਇਆਂ ਜਾਪਦਾ ਹੈ ਅਤੇ ਜ਼ਰੂਰ ਹੀ ਉਹ ਪਾਗਲ ਹੋ ਗਿਆ ਹੋਇਆ ਹੈ ਪਰ ਫੇਰ ਵੀ ਮਿਤ੍ਰ ਹੋਣ ਕਰਕੇ ਤੇ ਦੂਜੇ ਸਿੱਖ ਹੋਣ ਕਰਕੇ ਮੇਰਾ ਪਰਮ ਪਰਮ ਹੈ ਕਿ ਮੈਂ ਆਪਣੇ ਮਿਤ੍ਰ ਦੀ ਜਿੰਦਾਂ ਉਹਨੇ ਲਿਖਿਆ ਹੈ ਉਸੇ ਤਰ੍ਹਾਂ ਕਰਕੇ ਸਹਾਇਤਾ ਕਰਾਂ । ਦੂਜੇ ਇਸ ਵਿਚ ਮੇਰਾ ਕੁਝ ਵਿਗੜਦਾ


੧੭੮