ਪੰਨਾ:Sariran de vatandre.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਜਾਪਦਾ। ਇਹ ਵਿਚਾਰ ਕੇ ਮੈਂ ਆਪਣੀ ਕਾਰ ਵਿੱਚ ਬੈਠਕੇ ਡਾਕਟਰ ਹੁਸ਼ਿਆਰ ਸਿੰਘ ਦੇ ਘਰ ਜਾ ਪੁਜਾ | ਅਗੋਂ ਉਹਦਾ ਨੌਕਰ ਸੇਵਾ ਸਿੰਘ ਲੁਹਾਰ ਮਿਸਤਰੀ ਦੇ ਨਾਲ ਤਿਆਰ ਖਲੋਤਾ ਸੀ । ਕਿਉਕਿ ਉਹਨੂੰ ਵੀ ਮੇਰੇ ਵਾਂਗ ਰਜਿਸਟਰਡ ਚਿੱਠੀ ਪੁਜ ਚੁਕੀ ਹੋਈ ਸੀ। ਅਤੇ ਅਸੀਂ ਤਿੰਨੇ ਡਾਕਟਰ ਦੇ ਸੌਨ ਵਾਲੇ ਕਮਰੇ ਵਿਚ ਜਾ ਵੜੇ । ਅਲਮਾਰੀ ਨੰਬਰ 2 ਦਾ ਤਾਲਾ ਮਿਸਤਰੀ ਨੇ ਤੋੜ ਦਿੱਤਾ। ਮੈਂ ਉਹਨਾ ਨੂੰ ਬਹਾਨਾ ਲਾ ਕੇ ਬਾਹਰ ਲੈ ਗਿਆ ਤੇ ਫੇਰ ਦੋਵਾਂ ਨੂੰ ਬਾਹਰ ਜਾ ਕੇ ਮੇਰੇ ਬਾਹਰ ਆਉਣ ਤਕ ਦੀ ਉਡੀਕ ਕਰਨ ਲਈ ਕਹਿਕੇ ਫੇਰ ਅੰਦਰ ਆ ਗਿਆ, ਅਲਮਾਰੀ ਨੰਬਰ 2 ਦੇ ਖਬੇ ਹੱਥ ਦੇ ਹੇਠੋਂ ਚੌਥਾ ਤੇ ਓਤੋਂ ਵੀ ਚੋਥਾ ਖਾਨਾ ਨ: (ਸ: ਕਢਕੇ ਮੇਜ਼ ਤੇ ਰੱਖ ਦਿਤਾ। ਮੈਂ ਫੇਰ ਵੇਖਿਆ ਕਿ ਡਾਕਟਰ ਦੇ ਲਿਖੇ ਅਨੁਸਾਰ ਦੋ ਖੂਲੇ ਮੂੰਹ ਵਾਲੀਆਂ ਬੋਤਲਾਂ , ਜਿਨਾਂ ਵਿਚੋਂ ਇਕ ਵਿਚ ਲਾਲ ਰੰਗ ਦੇ ! ਪਾਉਡਰ ਦੀਆਂ , ਪੁੜੀਆਂ ਤੇ ਦੂਜੀ ਵਿਚ ਚਿੱਟੇ ਰੰਗ ' ਦੇ ਪਊਡਰ ਦੀਆਂ ਪੁੜੀਆਂ ਜਿਸ ਤਰਾਂ ਪਈਆਂ ਹੋਈਆਂ ਸਨ ਉਸੇ ਤਰਾਂ ਹੀ ਪਈਆਂ ਹਨ। ਤੇ ਇਕ ਨੋਟ ਬੁਕ ਵੀ ਹੈ। ਚੰਗੀ ਤਰ੍ਹਾਂ ਵੇਖ ਚਾਖ ਕੇ ਮੈਂ ਉਸ ਖਾਨੇ ਨੂੰ ਕਪੜੇ ਵਿਚ ਲਪੇਟ ਲਿਆ ਅਤੇ ਆਪਣੀ ਕਾਰ ॥ ਵਿਚ ਰਖ ਕੇ ਆਪਣੇ ਘਰ ਲੈ ਆਇਆ।”

"ਘਰ ਪੁਜ ' ਕੇ ਮੈਂ ਦੋਵਾਂ ਬੋਤਲਾਂ ਦੀਆਂ ਪੁੜੀਆਂ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਪਤਾ ਲਗਾ ਕਿ ਉਹ ਪਓਡਰ ਕਈ ਭਾਂਤ ਦੀਆਂ ਦੁਆਈਆਂ ਮਿਲਾ ਕੇ ਡਾਕਟਰ ਨੇ ਆਪਣੇ ਹੱਥ ਨਾਲ ਬਨਾਏ ਹੋਏ ਜਾਪਦੇ ਸਨ। ਕਿਉਕਿ ਉਹ ਸਾਰੀਆਂ ਦੁਆਈਆਂ । ਚੰਗੀ ਤਰਾਂ ਪੀਸ ਕੇ ਮਲਾਈਆਂ ਹੋਈਆਂ ਨਹੀਂ ਸੀ ਜਾਪਦੀਆਂ ਸਗੋਂ ਅਡੋ ਅਡ ਹੀ ਦਿਸ ਰਹੀਆਂ ਸਨ । ਪਰ ਦੁਆਈਆਂ ਦੀ ਪਛਾਨ ਅਸੰਭਵ ਸੀ । ਨੋਟ ਬੁਕ ਸਧਾਰਨ ਡਾਕਟਰਾਂ ਦੀ ਨੋਟ ਬੁਕ ਵਾਂਗ ਸੀ। ਉਸਦੇ ਪਤਰੇ ਉਲਟ ਪੁਲਟ ਕਰਕੇ ਵੇਖਣ ਤੋਂ ਪਤਾ ਲਗਾ ਕਿ ਉਸਦੇ ਪਤਰਿਆਂ ਤੇ ਤਾਰੀਖ ਕਈ ਪਿਛਲੇ ਸਾਲਾਂ ਦੀ ਪਈ ਹੋਈ ਹੈ ਅਤੋ ਪਿਛਲੇ


੧੭੬